ਅੰਮ੍ਰਿਤਸਰ: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ‘ਤੇ ਜਾਅਲੀ ਪੇਜ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਰੋਸ ਪ੍ਰਗਟ ਕੀਤਾ ਹੈ ਉਨ੍ਹਾਂ ਨੇ ਜਾਅਲੀ ਪੇਜ ਬਣਾਉਣ ਵਾਲਿਆਂ ਨੂੰ ਜਵਾਬ ਵੀ ਦਿੱਤਾ ਹੈ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਜਾਅਲੀ ਪੇਜ ਦੀਆਂ ਪੋਸਟਾਂ ਸਾਂਝੀਆਂ ਕੀਤੀਆਂ ਹਨ ਅਤੇ ਲਿਖਿਆ ਹੈ ਕਿ ”ਇੰਨੀ ਗਿਰੀਆਂ ਤੇ ਨੀਚ ਹਰਕਤਾਂ ‘ਤੇ ਉੱਤਰ ਆਉਗੇ ਕਦੇ ਕਿਸੇ ਸਿੱਖ ਦੇ ਚਿੱਤ ਚੇਤੇ ਵੀ ਨਹੀਂ ਹੋਣਾ। ਮੰਨਦੇ ਆ ਤੁਹਾਡੇ ਕੋਲ ਪੈਸਾ ਹੈ, ਇਕ ਪੂਰਾ ਨੈੱਟਵਰਕ ਸਿਸਟਮ ਹੈ, ਚਾਰ ਚਾਪਲੂਸ ਵੀ ਹਨ। ਇੰਨਾ ਗਿਰਨਾ ਨੈਤਿਕਤਾ ਤੋਂ ਹੀਣੇ ਹੋਣ ਦਾ ਸਬੂਤ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਨਾਮ ਦਾ ਜਾਅਲੀ ਪੇਜ ਬਣਾ ਕੇ ਉਸ ਤੋਂ ਅਲੱਗ-ਅਲੱਗ ਪੋਸਟਾਂ ਤੇ ਹਲਕੇ ਪੱਧਰ ਦੇ ਕੁਮੈਂਟ ਕੀਤੇ ਜਾ ਰਹੇ ਹਨ। ਇੰਨਾ ਥੱਲੇ ਤਾਂ ਸਮੁੰਦਰ ‘ਚ ਟਾਇਟੈਨਿਕ ਨਹੀਂ ਡਿੱਗਿਆ ਜਿੰਨੇ ਤੁਸੀਂ ਡਿੱਗ ਪਏ। ਬੱਸ ਇੰਨਾ ਹੀ ਆਖਾਂਗੇ ਗੁਰੂ ਤੁਹਾਡਾ ਭਲਾ ਕਰੇ। ਗੁਰੂ ਪਿਆਰਿਓ ਇੰਨਾ ਨਕਲੀ ਪੇਜਾਂ ਤੋਂ ਸਾਵਧਾਨ ਰਹੋ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।