ਜੱਸੀ ਗਿੱਲ ਆਉਣ ਵਾਲੀ ਫ਼ਿਲਮ ‘ਪੰਗਾ’ ਦੀ ਪ੍ਰਮੋਸ਼ਨ ਲਈ ਪਹੁੰਚੇ ਚੰਡੀਗੜ੍ਹ

TeamGlobalPunjab
3 Min Read

ਚੰਡੀਗੜ੍ਹ: ਜੱਸੀ ਗਿੱਲ ਜੋ ਅੱਜ ਕੱਲ ਆਪਣੀ ਆਉਣ ਵਾਲੀ ਫਿਲਮ ‘ਪੰਗਾ’ ਦੀ ਪ੍ਰੋਮੋਸ਼ਨ ਨੂੰ ਲੈਕੇ ਕਾਫੀ ਵਿਅਸਤ ਚੱਲ ਰਹੇ ਹਨ। ਇਸੇ ਦੇ ਚਲਦੇ ਉਹ ਚੰਡੀਗੜ੍ਹ ਪਹੁੰਚੇ ਕਿਉਂਕਿ ਇਹ ਬਿਲਕੁਲ ਵੀ ਸਹੀ ਨਾ ਹੁੰਦਾ ਜੇ ਉਹ ਆਪਣੀ ਫਿਲਮ ਪ੍ਰੋਮੋਟ ਕਰਨ ਆਪਣੇ ਸ਼ਹਿਰ ਚੰਡੀਗੜ੍ਹ ਨਾ ਆਉਂਦੇ। ਪੰਗਾ ਦੇ ਟ੍ਰੇਲਰ ਨੇ ਸਭ ਤੋਂ ਵੱਡੇ ਬਲਾਕਬਸਟਰਾਂ ਦੇ ਰਿਕਾਰਡ ਦਿੱਤੇ ਹਨ ਅਤੇ ਯਕੀਨਨ ਮਹਿਲਾ ਪ੍ਰਧਾਨ ਫ਼ਿਲਮਾਂ ਲਈ ਨਵੇਂ ਰਾਸਤੇ ਖੋਲ੍ਹੇ ਹਨ।

ਪੰਗਾ ਦੇ ਟ੍ਰੇਲਰ ਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਹੈ ਅਤੇ ਇਕ ਦਿਨ ਵਿਚ 44 ਮਿਲੀਅਨ ਤੋਂ ਵੱਧ ਵਿਊਸ ਪ੍ਰਾਪਤ ਕਰਕੇ 2019 ਦਾ ਸਭ ਤੋਂ ਵੱਧ ਵਾਰ ਵੇਖੇ ਜਾਣ ਵਾਲਾ ਟ੍ਰੇਲਰ ਬਣ ਗਿਆ ਹੈ।

ਫ਼ਿਲਮ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਹੇ ਜੱਸੀ ਗਿੱਲ ਨੇ ਕਿਹਾ, “ਅਜਿਹੇ ਪ੍ਰਤਿਭਾਵਾਨ ਲੋਕਾਂ ਨਾਲ ਕੰਮ ਕਰਨਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਅਸ਼ਵਨੀ ਮੈਮ ਅਤੇ ਕੰਗਣਾ ਮੈਮ ਦੋਵਾਂ ਨੇ ਮੈਨੂੰ ਕੰਮ ਕਰਨ ਦੇ ਵੱਖ-ਵੱਖ ਪਹਿਲੂ ਸਿਖਾਏ ਹਨ ਅਤੇ ਮੈਂ ਕਦੇ ਵੀ ਆਪਣੀ ਖੁਸ਼ੀ ਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ। ਮੈਂ ਚਾਹੁੰਦਾ ਹਾਂ ਕਿ ਲੋਕ ਇਸ ਫਿਲਮ ਨੂੰ ਜਿਆਦਾ ਤੋਂ ਜਿਆਦਾ ਦੇਖਣ ਅਤੇ ਆਪਣੀ ਜ਼ਿੰਦਗੀ ਚ ਹਰ ਮਹਿਲਾ ਦਾ ਸਨਮਾਨ ਕਰਨ ਲਈ ਪ੍ਰੇਰਿਤ ਹੋਣ।”

ਨਿਰਦੇਸ਼ਕ ਅਸ਼ਵਨੀ ਅਈਅਰ ਤਿਵਾੜੀ ਨੇ ਅੱਗੇ ਕਿਹਾ, “ਫ਼ਿਲਮ ਪੰਗਾ ਲਈ ਲੋਕਾਂ ਦਾ ਇੰਨਾ ਪਿਆਰ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ। ਇਹ ਮੈਂਨੂੰ ਵਿਸ਼ਵਾਸ ਵੀ ਕਰਾਉਂਦਾ ਹੈ ਕਿ ਜਿਹੜੀਆਂ ਕਹਾਣੀਆਂ ਦਿਲ ਨਾਲ ਕਹੀਆਂ ਜਾਂਦੀਆਂ ਹਨ ਅਤੇ ਦਰਸ਼ਕਾਂ ਨਾਲ ਮੇਲ ਖਾਂਦੀਆਂ ਹੋਣ ਲੋਕ ਉਹਨਾਂ ਨੂੰ ਸਵੀਕਾਰ ਕਰਨ ਲਈ ਤਿਆਰ ਹਨ ਜੋ ਕਿ ਨਵੇਂ ਅਤੇ ਬਦਲਦੇ ਭਾਰਤ ਲਈ ਚੰਗੀ ਗੱਲ ਹੈ।”

- Advertisement -

ਅਸ਼ਵਨੀ ਅਈਅਰ ਤਿਵਾੜੀ ਦੀ ਨਿਰਦੇਸ਼ਿਤ ਪੰਗਾ ਫ਼ਿਲਮ ਦੀ ਕਾਸਟ ਕੰਗਨਾ ਰਨੌਤ ਅਤੇ ਜੱਸੀ ਗਿੱਲ ਨੂੰ ਲੋਕਾਂ ਵਲੋਂ ਬਹੁਤ ਪਿਆਰ ਅਤੇ ਪ੍ਰਸ਼ੰਸਾ ਮਿਲ ਰਹੀ ਹੈ। ਟ੍ਰੇਲਰ ਨੇ ਇੰਟਰਨੈਟ ਤੇ ਸਾਰੇ ਰਿਕਾਰਡ ਤੋੜ ਦਿਤੇ ਹਨ। ਆਪਣੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਉਹਨਾਂ ਨੂੰ ਦੂਸਰਾ ਮੌਕਾ ਦੇਣ ਦੀ ਸੋਚ ਨੂੰ ਸਮਰਪਿਤ ਇਸ ਫਿਲਮ ਦਾ ਟ੍ਰੇਲਰ ਸੋਮਵਾਰ ਨੂੰ ਰਿਲੀਜ਼ ਹੋਇਆ ਜਿਸਨੂੰ ਹਰ ਵਰਗ ਦੇ ਲੋਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

ਪੰਗਾ ਫੌਕਸ ਸਟਾਰ ਸਟੂਡੀਓ ਦੁਆਰਾ ਪ੍ਰੋਡਿਊਸ ਕੀਤੀ ਗਈ ਹੈ। ਫ਼ਿਲਮ ਵਿੱਚ ਨੀਨਾ ਗੁਪਤਾ ਅਤੇ ਰਿਚਾ ਚੱਡਾ ਵੀ ਖਾਸ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ 24 ਜਨਵਰੀ 2020 ਨੂੰ ਰਿਲੀਜ਼ ਹੋਣ ਜਾ ਰਹੀ ਹੈ।

Share this Article
Leave a comment