ਬੰਬੀਹਾ ਗੈਂਗ ਨਾਲ ਸਬੰਧਿਤ ਜੱਸਾ ਗਰੁੱਪ ਨੇ ਔਜਲਾ ਅਤੇ ਸ਼ੈਰੀ ਮਾਨ ਨੂੰ ਫੇਸਬੁੱਕ ‘ਤੇ ਦਿੱਤੀ ਧਮਕੀ

Rajneet Kaur
3 Min Read

ਨਿਊਜ਼ ਡੈਸਕ: ਬੰਬੀਹਾ ਗੈਂਗ ਨੇ ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ੈਰੀ ਮਾਨ ਨੂੰ ਫੇਸਬੁਕ ‘ਤੇ ਧਮਕੀ ਭਰਿਆ ਪੋਸਟ ਕੀਤਾ ਹੈ। ਇਹ ਧਮਕੀ ਜੱਸਾ ਗਰੁੱਪ ਵਲੋਂ ਦਿਤੀ ਗਈ ਹੈ। ਦੱਸ ਦਈਏ ਕਿ ਬੀਤੇ ਦਿਨੀਂ ਕੈਲੀਫੋਰਨੀਆ ਦੇ ਬੇਕਰਸਫੀਲਡ ਵਿਚ ਆਯੋਜਿਤ ਪ੍ਰੋਗਰਾਮ  ‘ਚ ਅਨਮੋਲ ਬਿਸ਼ਨੋਈ ਨਾਲ ਇੱਕ  ਵੀਡੀਓ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਦੋਵਾਂ ਨੇ ਇਸ ਵਾਇਰਲ ਵੀਡੀਓ ‘ਤੇ ਆਪਣੀ ਸਫਾਈ ਵੀ ਦੇ ਦਿੱਤੀ ਸੀ। ਇਸ ਦੇ ਬਾਅਦ ਬੰਬੀਹਾ ਗੈਂਗ ਦੇ ਗੁਰਗੇ ਸਰਗਰਮ ਹੋ ਗਏ ਹਨ। ਜੱਸਾ ਗਰੁੱਪ ਨੇ ਲਿਖਿਆ ਕਿ ਮੂਸੇਵਾਲਾ ਦੀ ਮੌਤ ਦੇ ਬਾਅਦ ਕਈ ਲੋਕਾਂ ਨੇ ਪਰਿਵਾਰ ਦਾ ਸਾਥ ਦੇਣ ਦੀ ਬਜਾਏ ਉਨ੍ਹਾਂ ਦਾ ਫਾਇਦਾ ਚੁੱਕਿਆ ਹੈ।

ਉਨ੍ਹਾਂ ਲਿਖਿਆ ਕਿ ਤੁਸੀਂ ਜਿੰਨੇ ਵੀ ਸਪੱਸ਼ਟੀਕਰਨ ਦਿੰਦੇ ਰਹੋਗੇ, ਉਸ ਦਾ ਹਿਸਾਬ ਜ਼ਰੂਰ ਲਿਆ ਜਾਵੇਗਾ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਬਹੁਤ ਲੋਕਾਂ ਨੇ ਉਸਦੇ ਪਰਿਵਾਰ ਦਾ ਸਮਰਥਨ ਕਰਨ ਦੀ ਬਜਾਏ ਫਾਇਦਾ ਉਠਾਇਆ ਹੈ। ਨਾਲ ਹੀ ਮੀਡੀਆ ਨੇ ਲਾਰੈਂਸ ਚੋਰ ਦਾ ਇੰਟਰਵਿਊ ਲੈ ਕੇ ਉਸ ਨੂੰ ਮਸ਼ਹੂਰ ਕਰ ਦਿੱਤਾ। ਹੁਣ ਉਸਦਾ ਚੋਰ ਭਰਾ ਅਨਮੋਲ, ਕਰਨ ਔਜਲਾ ਤੇ ਸ਼ੈਰੀ ਮਾਨ ਨਾਲ ਡਾਂਸ ਕਰਦਾ ਨਜ਼ਰ ਆਇਆ ਹੈ। ਉਨ੍ਹਾਂ ਕਿਹਾ ਕਿ ਦੋਹਾਂ ਦਾ ਹਿਸਾਬ-ਕਿਤਾਬ ਜ਼ਰੂਰ ਕਰਾਂਗੇ। ਤੁਸੀਂ ਜਿੰਨੀਂ ਮਰਜ਼ੀ ਸਫਾਈ ਦੇ ਕੇ ਨੱਚਦੇ ਰਹੋ। ਲਾਰੈਂਸ ਕਦੇ ਸਲਮਾਨ ਨੂੰ ਧਮਕੀ ਦਿੰਦਾ ਹੈ ਅਤੇ ਕਦੇ ਮੂਸੇਵਾਲਾ ਦੇ ਪਰਿਵਾਰ ਨੂੰ ਧਮਕੀ ਦਿੰਦਾ ਹੈ। ਲਾਰੈਂਸ ਇੱਕ ਅਜਿਹਾ ਵਿਅਕਤੀ ਹੈ ਜੋ ਦੂਜੇ ਲੋਕਾਂ ‘ਤੇ ਨਿਰਭਰ ਹੈ। ਉਹ ਚੂਹੇ ਵਾਂਗ ਗਟਰ ਵਿੱਚ ਲੁਕ ਜਾਂਦਾ ਹੈ ਅਤੇ ਘਟਨਾਵਾਂ ਦੀ ਜ਼ਿੰਮੇਵਾਰੀ ਲੈਂਦਾ ਹੈ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ  ਹੁਣ ਗੋਲਡੀ ਬਰਾੜ ਰਹਿ ਗਿਆ, ਕੱਲ੍ਹ ਨੂੰ ਉਹ ਵੀ ਇਨ੍ਹਾਂ ਨਾਲ ਨਚਦਾ ਦਿਖ ਜਾਵੇਗਾ। ਮੂਸੇਵਾਲਾ ਦੀ ਹੱਤਿਆ ਦਾ ਇਨਸਾਫ ਦਿਵਾਉਣ ਦੀ ਗੱਲ ਹੈ, ਉਹ ਦਿਵਾ ਕੇ ਰਹਿਣਗੇ। ਕੁਝ ਲੋਕਾਂ ਦੀ ਛਿਤਰ ਪਰੇਡ ਜੇਲ੍ਹ ਵਿਚ ਕਰਕੇ ਸਾਬਿਤ ਕਰਤਾ ਸਾਡੇ ਭਰਾਵਾਂ ਨੇ ਕੀ ਤੁਹਾਡੀ ਔਕਾਤ ਕੀ ਸੀ। ਬਾਕੀ ਜਿੰਨੇ ਵੀ ਮੁਲਜ਼ਮ ਸਿੱਧੂ ਦੇ ਕੇਸ ਵਿਚ ਨਾਮਜ਼ਦ ਹਨ, ਸਾਰਿਆਂ ਦਾ ਹਿਸਾਬ ਕਰਾਂਗੇ। ਪੰਜਾਬ ਸਰਕਾਰ ਤੋਂ ਅਪੀਲ ਹੈ ਕਿ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਦਵਾਉਣ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment