ਬਰੈਂਪਟਨ: ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਆਰ.ਸੀ.ਐਮ.ਪੀ. ਨਾਲ ਮਿਲ ਕੇ ਕਾਰਵਾਈ ਕਰਦਿਆਂ ਅਮਰੀਕਾ ਤੋਂ ਕੈਨੇਡਾ ‘ਚ ਦਾਖ਼ਲ ਹੋ ਰਹੇ ਇਕ ਟਰਕ ‘ਚੋਂ 27 ਲੱਖ ਡਾਲਰ ਦਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ।
ਟਰੱਕ ਡਰਾਈਵਰ ਦੀ ਪਛਾਣ 29 ਸਾਲ ਦੇ ਜਸਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਬਰੈਂਪਟਨ ਦਾ ਵਾਸੀ ਦੱਸਿਆ ਜਾ ਰਿਹਾ ਹੈ। ਸੀ.ਬੀ.ਐਸ.ਏ. ਮੁਤਾਬਕ ਵਿੰਡਸਰ ਦੇ ਅੰਬੈਸਡਰ ਬ੍ਰਿਜ ਤੋਂ ਲੰਘ ਰਹੇ ਇਕ ਕਮਰਸ਼ੀਅਲ ਟਰੱਕ ਡਰਾਈਵਰ ਉਪਰ ਸ਼ੱਕ ਹੋਣ ‘ਤੇ ਟਰੱਕ ਨੂੰ ਤਲਾਸ਼ੀ ਲਈ ਭੇਜਿਆ ਗਿਆ।
ਤਲਾਸ਼ੀ ਲੈ ਰਹੇ ਅਫ਼ਸਰਾਂ ਨੂੰ ਕਈ ਪੈਕਟਾਂ ਨਾਲ ਇਕ ਬੈਗ ਮਿਲਿਆ ਜਿਸ ‘ਚੋਂ ਸ਼ੱਕੀ ਮੇਥਮਫ਼ਿਟਾਮਿਨ ਬਰਾਮਦ ਕੀਤੀ ਗਈ। ਅਧਿਕਾਰੀਆਂ ਨੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਕੇ ਆਰ.ਸੀ.ਐਮ.ਪੀ. ਦੇ ਹਵਾਲੇ ਕਰ ਦਿਤਾ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
The RCMP & CBSA seize approximately 21 kilograms of suspected methamphetamine at the Ambassador Bridge https://t.co/p6a6JbihGl
— GC Newsroom (@NewsroomGC) October 7, 2020
ਆਰ.ਸੀ.ਐਮ.ਪੀ. ਵੱਲੋਂ ਜਸਪ੍ਰੀਤ ਸਿੰਘ ਵਿਰੁੱਧ ਬੈਨ ਪਦਾਰਥ ਇਪੋਰਟ ਕਰਨ ਅਤੇ ਤਸਕਰੀ ਦੇ ਮਕਸਦ ਨਾਲ ਬੈਨ ਨਸ਼ੀਲੇ ਪਦਾਰਥ ਆਪਣੇ ਕੋਲ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਜਸਪ੍ਰੀਤ ਸਿੰਘ ਨੂੰ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਪੇਸ਼ ਕੀਤਾ ਜਾਵੇਗਾ।