ਰਾਮ ਮੰਦਰ ਭੂਮੀ ਟਰੱਸਟ ਦੇ ਮੁਖੀ ਮਹੰਤ ਨ੍ਰਿਤਿਆ ਗੋਪਾਲ ਦਾਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ

TeamGlobalPunjab
1 Min Read

ਨਵੀਂ ਦਿੱਲੀ: ਰਾਮ ਮੰਦਰ ਟਰੱਸਟ ਦੇ ਮੁਖੀ ਮਹੰਤ ਨ੍ਰਿਤਿਆ ਗੋਪਾਲ ਦਾਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਮਹੰਤ ਨ੍ਰਿਤਿਆ ਗੋਪਾਲ ਦਾਸ ਕ੍ਰਿਸ਼ਨ ਜਨਮ ਅਸ਼ਟਮੀ ਸਮਾਰੋਹ ਲਈ ਜਨਮ ਸਥਾਨ ਮਥੁਰਾ ‘ਚ ਮੌਜੂਦ ਸਨ, ਉਦੋਂ ਉਨ੍ਹਾਂ ਨੂੰ ਸਾਹ ਲੈਣ ‘ਚ ਦਿੱਕਤ ਮਹਿਸੂਸ ਹੋਈ। ਜਿਸ ਤੋਂ ਬਾਅਦ ਉਨ੍ਹਾਂ ਦੀ ਕੋਰੋਨਾ ਜਾਂਚ ਕਰਵਾਈ ਗਈ ਜੋ ਕਿ ਪਾਜ਼ੇਟਿਵ ਪਾਈ ਗਈ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਫ਼ੋਨ ‘ਤੇ ਉਨ੍ਹਾਂ ਦਾ ਹਾਲ ਜਾਣਿਆ।

ਮਹੰਤ ਨ੍ਰਿਤਿਆ ਗੋਪਾਲ ਦਾਸ ਦੇ ਇਕ ਪੈਰੋਕਾਰ ਨੇ ਦੱਸਿਆ ਕਿ ਮਹਾਰਾਜ ਲੰਬੀ ਦੂਰੀ ਤੈਅ ਕਰ ਕੇ ਇੱਥੇ ਪਹੁੰਚੇ ਸਨ। ਸਫ਼ਰ ਦੀ ਥਕਾਨ ਤੇ ਮੌਸਮ ‘ਚ ਤਬਦੀਲੀ ਦੀ ਵਜ੍ਹਾ ਨਾਲ ਉਨ੍ਹਾਂ ਦੀ ਤਬੀਅਤ ਵਿਗੜੀ। ਦੱਸ ਦਈੲ ਕਿ ਬੀਤੀ 5 ਅਗਸਤ ਨੂੰ ਮਹੰਤ ਨ੍ਰਿਤਿਆ ਗੋਪਾਲ ਦਾਸ ਅਯੁੱਧਿਆ ‘ਚ ਰਾਮ ਮੰਦਰ ਭੂਮੀ ਭੂਜਣ ਸਮਾਰੋਹ ‘ਚ ਸ਼ਾਮਲ ਹੋਏ ਸਨ। ਉਹ ਪ੍ਰਧਾਨ ਮੰਤਰੀ ਨਾਲ ਇਸ ਸਮਾਰੋਹ ‘ਚ ਮੰਚ ‘ਤੇ ਮੌਜੂਦ ਸਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ, ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਵੀ ਮੰਚ ‘ਤੇ ਮੌਜੂਦ ਸਨ।

Dailyhunt

Share this Article
Leave a comment