ਫ਼ਰੀਦਕੋਟ : ਪੁਲਿਸ ਹਿਰਾਸਤ ‘ਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੇ ਮਾਮਲੇ ‘ਚ ਫਰੀਦਕੋਟ ਪੁਲਿਸ ਵਲੋਂ ਬਣਾਈ ਗਈ ਜਾਂਚ ਟੀਮ ਨੇ ਹੁਣ ਤੱਕ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੀ ਸੀ ਕਿ ਇਨ੍ਹਾਂ ‘ਚੋਂ 2 ਦੀ ਵਿਅਕਤੀਆਂ ਦੀ ਮਾਮਲੇ ‘ਚ ਸ਼ਮੂਲੀਅਤ ਨਾ ਦੇਖਦੇ ਹੋਏ ਛੱਡ ਵੀ ਦਿੱਤਾ ਗਿਆ ਹੈ। ਇਸ ਮਾਮਲੇ ਦੀ ਪੜਤਾਲ ‘ਚ ਰੁੱਝੇ 20 ਪੁਲਿਸ ਅਫ਼ਸਰ ਵੀ ਇਸ ਮਾਮਲੇ ‘ਚ ਕੋਈ ਸਿੱਟਾ ਕੱਢਣ ਵਿੱਚ ਨਾਕਾਮ ਸਾਬਤ ਹੁੰਦੇ ਦਿਖਾਈ ਦੇ ਰਹੇ ਹਨ। ਜਿਸਦੇ ਵਿਰੋਧ ‘ਚ ਨੌਜਵਾਨ ਜਸਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਸਮਾਜਿਕ ਅਤੇ ਸਿੱਖ ਜਥੇਬੰਦੀਆਂ ਵਲੋਂ ਧਰਨਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਜਸਪਾਲ ਸਿੰਘ ਦੇ ਇੱਕ ਹਿਮਾਇਤੀ ਨੇ ਕਿਹਾ ਹੈ ਕਿ, “ਪੰਜਾਬ ਦੀਆਂ ਹੋਰ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਨੇ ਤੇ ਅਸੀਂ ਉਨ੍ਹਾਂ ਨਾਲ ਮਿਲ ਕੇ ਇੱਕ ਰੋਸ ਰੈਲੀ ਕੱਢਦਿਆਂ ਫਰੀਦਕੋਟ ਦੇ ਐਮਐਲਏ ਕਿੱਕੀ ਢਿੱਲੋਂ ਦੇ ਘਰ ਵੱਲ ਰੋਸ ਮੁਜ਼ਾਹਰਾ ਕਰਾਂਗੇ।”
ਦੱਸ ਦਈਏ ਕਿ 18 ਮਈ ਦੀ ਰਾਤ ਨੂੰ ਪਿੰਡ ਰੱਤੀ ਰੋੜੀ ਦੇ ਗੁਰਦੁਆਰੇ ਵਿੱਚੋਂ ਹਿਰਾਸਤ ‘ਚ ਲਏ ਗਏ ਨੌਜਵਾਨ ਦੀ 19 ਮਈ ਨੂੰ ਤੜਕੇ 4 ਵਜੇ ਸੀਆਈਏ ਦੀ ਹਿਰਾਸਤ ‘ਚ ਮੌਤ ਹੋ ਜਾਣ ਦੀ ਗੱਲ ਸਾਹਮਣੇ ਆਈ ਸੀ। ਇਸ ਤੋਂ ਬਾਅਦ ਸੀਆਈਏ ਸਟਾਫ਼ ਦੇ ਅਧਿਕਾਰੀਆਂ ‘ਤੇ ਨੌਜਵਾਨ ਦੀ ਲਾਸ਼ ਨੂੰ ਰਾਜਸਥਾਨ ਫੀਡਰ ਨਹਿਰ ਵਿੱਚ ਸੁੱਟਣ ਦੇ ਇਲਜ਼ਾਮ ਵੀ ਲੱਗ ਰਹੇ ਹਨ। 19 ਮਈ ਨੂੰ ਬਾਅਦ ਦੁਪਹਿਰ ਜਦੋਂ ਜਸਪਾਲ ਸਿੰਘ ਦੇ ਵਾਰਸਾਂ ਨੇ ਲਾਸ਼ ਲੈਣ ਲਈ ਪੁਲੀਸ ਦਫ਼ਤਰਾਂ ਦੇ ਗੇੜੇ ਕੱਢਣੇ ਸ਼ੁਰੂ ਕੀਤੇ ਤਾਂ ਪੁਲਿਸ ਅਧਿਕਾਰੀਆਂ ਨੇ ਇਸ ਬਾਰੇ ਅਹਿਮ ਮੀਟਿੰਗ ਸੱਦੀ ਸੀ। ਕਿਹਾ ਇਹ ਵੀ ਜਾ ਰਿਹਾ ਹੈ ਕਿ ਇਸ ਮੀਟਿੰਗ ਤੋਂ ਅੱਧੇ ਘੰਟੇ ਬਾਅਦ ਹੀ ਸੀਆਈਏ ਸਟਾਫ਼ ਦੇ ਇੰਚਾਰਜ ਨਰਿੰਦਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇੰਸਪੈਕਟਰ ਦੀ ਮੌਤ ਤੋਂ ਬਾਅਦ ਜਸਪਾਲ ਸਿੰਘ ਦੀ ਗੁੰਮਸ਼ੁਦਗੀ ਦਾ ਮਾਮਲਾ ਬੁਰੀ ਤਰ੍ਹਾਂ ਉਲਝ ਗਿਆ। ਇੱਧਰ ਦੂਜੇ ਪਾਸੇ ਐਮਐਲਏ ਕਿੱਕੀ ਨੇ ਬੋਲਦਿਆਂ ਕਿਹਾ ਕਿ, “ਅਸੀਂ ਵੀ ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਦੇ ਨਾਲ ਹਾਂ ਤੇ ਇੱਕ ਦੋਸ਼ੀ ਨੂੰ ਛੱਡ ਕੇ ਬਾਕੀ ਸਾਰੇ ਗ੍ਰਿਫਤਾਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਦੋਸ਼ੀ ਨੇ ਉਨ੍ਹਾਂ ਨੇ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ।
ਇੱਥੇ ਤੁਹਾਨੂੰ ਦੱਸ ਦਈਏ ਕਿ ਇੱਹ ਮਾਮਲਾ ਮਨੁੱਖੀ ਅਧਿਕਾਰ ਨਾਲ ਜੁੜਿਆ ਹੋਇਆ ਹੈ, ਜਦੋਂ ਇੱਕ ਖਾਲੜਾ ਦੀ ਮੌਤ ਹੋਈ, ਤਾਂ ਉਸਦੀ ਹਿਮਾਇਤ ‘ਚ ਕਈ ਖਾਲੜੇ ਖੜੇ ਹੋ ਗਏ ਹਨ ਜੋ ਸਰਕਾਰ ਤੋਂ ਇਸ ਮਾਮਲੇ ‘ਚ ਜਬਾਬ ਮੰਗ ਰਹੇ ਹਨ ਤੇ ਇਹ ਮਾਮਲਾ ਤਾਂ ਬਿਲਕੁਲ ਹੀ ਤਾਜਾ ਹੈ ਹੁਣ ਸਰਕਾਰ ਨੂੰ ਇਸ ਮਾਮਲੇ ‘ਚ ਮਜਬੂਰਨ ਜਵਾਬ ਦੇਣਾ ਪਵੇਗਾ ।
https://youtu.be/0p2ELfhfrpY
- Advertisement -