ਨਿਊਜ਼ ਡੈਸਕ: ਜਪਾਨ ਦੀ ਕੇਨ ਤਨਾਕਾ ਨੇ ਬੀਤੇ ਐਤਵਾਰ (5 ਜਨਵਰੀ) ਨੂੰ ਫੁਕੁਓਕਾ ਦੇ ਨਰਸਿੰਗ ਹੋਮ ‘ਚ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਮਿਲਕੇ ਆਪਣਾ 117ਵਾਂ ਜਨਮਦਿਨ ਮਨਾਇਆ। ਜਿਸ ਨਾਲ ਜਪਾਨ ਦੀ ਕੇਨ ਤਨਾਕਾ ਦੁਨਿਆ ਦੀ ਸਭ ਤੋਂ ਬਜ਼ੁਰਗ ਔਰਤ ਬਣ ਗਈ ਹੈ। ਕੇਨ ਤਨਾਕਾ ਦਾ ਜਨਮ 2 ਜਨਵਰੀ, 1903 ‘ਚ ਹੋਇਆ ਸੀ।
ਉਨ੍ਹਾਂ ਦਾ ਵਿਆਹ 19 ਸਾਲ ਦੀ ਉਮਰ ‘ਚ ਹਿਦੋ ਤਨਾਕਾ ਨਾਲ ਹੋਇਆ ਸੀ। ਕੇਨ ਦੇ 4 ਬੱਚੇ ਸਨ, ਇਸ ਤੋਂ ਇਲਾਵਾ ਉਸ ਨੇ ਇੱਕ ਬੱਚੇ ਨੂੰ ਗੋਦ ਵੀ ਲਿਆ ਸੀ ਤੇ ਹੁਣ ਕੇਨ ਦੇ 8 ਪੋਤੇ-ਪੋਤੀਆਂ ਹਨ। ਦੂਜੇ ਵਿਸ਼ਵ ਯੁੱਧ ‘ਚ ਆਪਣੇ ਪਤੀ ਤੇ ਪੁੱਤਰ ਦੀ ਮੌਤ ਤੋਂ ਬਾਅਦ ਕੇਨ ਨੇ ਇੱਕ ਦੁਕਾਨ ਚਲਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ।
9 ਮਾਰਚ, 2019 ਨੂੰ ਕੇਨ ਤਨਾਕਾ 116 ਸਾਲ 66 ਦਿਨ ਪੂਰੇ ਕਰਨ ਵਾਲੀ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਬਣ ਗਈ ਸੀ। ਜਿਸ ਕਾਰਨ ਉਨ੍ਹਾਂ ਦਾ ਨਾਂ ‘ਗਿਨੀਜ਼ ਬੁੱਕ’ ‘ਚ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦਾ ਖਿਤਾਬ ਚਿਓ ਮਿਆਕੋ ਦੇ ਨਾਮ ਦਰਜ ਸੀ। ਜਿਨ੍ਹਾਂ ਦੀ ਪਿਛਲੇ ਸਾਲ ਜੁਲਾਈ ‘ਚ 117 ਸਾਲ ਦੀ ਉਮਰ ‘ਚ ਮੌਤ ਹੋ ਗਈ ਸੀ।
ਕੇਨ ਤਨਾਕਾ ਕੋਲੋਰੇਟਨ ਕੈਂਸਰ ਨਾਲ ਪੀੜਤ ਸੀ। ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਹੋਇਆ ਹੈ। ਅੱਜ ਵੀ ਜਾਪਾਨ ਦੇ ਜ਼ਿਆਦਾਤਰ ਲੋਕ 100 ਸਾਲ ਤੋਂ ਜ਼ਿਆਦਾ ਜਿਉਂਦੇ ਹਨ। ਆਪਣੀ ਸੰਤੁਲਿਤ ਖੁਰਾਕ ਕਾਰਨ ਜਪਾਨ ਦੇ ਲੋਕ ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਬਿਮਾਰ ਹੁੰਦੇ ਹਨ। ਅੱਜ ਵੀ ਸਭ ਤੋਂ ਬਜ਼ੁਰਗ ਦਾ ਰਿਕਾਰਡ ਵੀ ਜਾਪਾਨ ਦੇ ਨਾਮ ਹੈ।