ਜੰਮੂ-ਕਸ਼ਮੀਰ ਦਾ ਡੀਐੱਸਪੀ ਦੋ ਅੱਤਵਾਦੀਆਂ ਨਾਲ ਹਥਿਆਰਾਂ ਸਣੇ ਗ੍ਰਿਫਤਾਰ

TeamGlobalPunjab
2 Min Read

ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜ ਮਾਰਗ ‘ਤੇ ਹਿਜ਼ਬੁਲ ਦੇ ਦੋ ਅੱਤਵਾਦੀਆਂ ਦੇ ਨਾਲ ਡੀਐੱਸਪੀ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਸੁਰੱਖਿਆ ਬਲਾਂ ਨੇ ਇਨ੍ਹਾਂ ਦੇ ਕੋਲੋਂ ਤਿੰਨ ਏਕੇ 47 ਤੋਂ ਇਲਾਵਾ ਗੋਲਾ ਬਾਰੂਦ ਵੀ ਬਰਾਮਦ ਕੀਤਾ।

 

ਸੁਰੱਖਿਆ ਬਲਾਂ ਨੂੰ ਇੱਕ ਸ਼ੱਕੀ ਵਾਹਨ ਦੇ ਦੱਖਣ ਕਸ਼ਮੀਰ ਦੇ ਵਾਮਪੋਹ ਵਿੱਚ ਆਉਣ ਦੀ ਵਿਸ਼ੇਸ਼ ਸੂਚਨਾ ਮਿਲੀ ਸੀ। ਇਸ ਦੇ ਆਧਾਰ ‘ਤੇ ਤਲਾਸ਼ ਅਭਿਆਨ ਸ਼ੁਰੂ ਕੀਤਾ ਗਿਆ। ਜਿਸ ਦੌਰਾਨ ਕਾਰ ਤੋਂ ਡੀਐੱਸਪੀ ਦੇ ਨਾਲ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ।

- Advertisement -

ਅੱਤਵਾਦੀਆਂ ਦੀ ਪਹਿਚਾਣ ਨਵੀਦ ਬਾਬਾ ਅਤੇ ਆਸਿਫ ਰਾਥਰ ਵਜੋਂ ਹੋਈ ਹੈ। ਇਨ੍ਹਾਂ ਤੋੰ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੁੱਝ ਹੋਰ ਅੱਤਵਾਦੀਆਂ ਦੀ ਗ੍ਰਿਫਤਾਰੀ ਹੋ ਸਕਦੀ ਹੈ।

ਕਸ਼ਮੀਰ ਪੁਲਿਸ ਦੇ ਆਈਜੀ ਵਿਜੈ ਕੁਮਾਰ ਨੇ ਕਿਹਾ ਕਿ ਇਹ ਗੰਭੀਰ ਦੋਸ਼ ਹੈ ਅਤੇ ਦਵਿੰਦਰ ਸਿੰਘ ਦੇ ਨਾਲ ਅੱਤਵਾਦੀਆਂ ਵਰਗਾ ਹੀ ਸਲੂਕ ਕੀਤਾ ਜਾ ਰਿਹਾ ਹੈ ਅਤੇ ਸਾਰੀ ਸੁਰੱਖਿਆ ਏਜੰਸੀਆਂ ਸੰਯੁਕਤ ਰੂਪ ਨਾਲ ਉਸ ਤੋਂ ਪੁੱਛਗਿਛ ਕਰ ਰਹੀਆਂ ਹਨ।

ਗ੍ਰਿਫਤਾਰ ਕਮਾਂਡਰ ਸੈਯਦ ਨਵੀਦ ਬਾਬਾ ਦੱਖਣੀ ਕਸ਼ਮੀਰ ਵਿੱਚ ਸਭ ਤੋਂ ਮੋਸਟ ਵਾਂਟਿਡ ਕਮਾਂਡਰਾਂ ‘ਚੋਂ ਇੱਕ ਹੈ। ਪੁਲਿਸ ਦੇ ਮੁਤਾਬਕ ਉਹ ਟਰੱਕ ਅਤੇ ਸਥਾਨਕ ਲੋਕਾਂ ‘ਤੇ ਹਮਲਾ ਕਰ ਉਨ੍ਹਾਂ ਦਾ ਕਤਲ ਕਰਨ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਰਿਹਾ। 2017 ਵਿੱਚ ਬਾਬਾ ਅੱਤਵਾਦੀ ਸੰਗਠਨ ਵਿੱਚ ਸ਼ਾਮਲ ਹੋ ਗਿਆ ਅਤੇ ਉਸਦੇ ਸਿਰ ਉੱਤੇ ਇਨਾਮ ਰੱਖਿਆ ਗਿਆ। ਹਮਲਿਆਂ ਤੋਂ ਬਾਅਦ ਉਸਦੇ ਪੋਸਟਰ ਦੱਖਣੀ ਕਸ਼ਮੀਰ ਵਿੱਚ ਲਗਾਏ ਗਏ ਸਨ।

Share this Article
Leave a comment