ਜੰਮੂ ਬੱਸ ਅੱਡੇ ‘ਚ ਖੜੀ ਬਸ ‘ਤੇ ਅੱਤਵਾਦੀ ਹਮਲਾ, ਗ੍ਰੇਨੇਡ ਅਟੈਕ ‘ਚ ਕਈ ਜ਼ਖਮੀ

Prabhjot Kaur
2 Min Read

ਜੰਮੂ-ਕਸ਼ਮੀਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿਥੇ ਜੰਮੂ ਦੇ ਬੱਸ ਅੱਡੇ ‘ਤੇ ਜ਼ਬਰਦਸਤ ਧਮਾਕਾ ਹੋਇਆ ਹੈ। ਜਾਣਕਾਰੀ ਮੁਤਾਬਕ ਇੱਥੇ ਬੱਸ ਦੇ ਅੰਦਰ ਇੱਕ ਧਮਾਕਾ ਹੋਇਆ ਜਿਸਦੀ ਖਬਰ ਮਿਲਦੇ ਹੀ ਜੰਮੂ – ਕਸ਼ਮੀਰ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਪੂਰੇ ਇਲਾਕੇ ਨੂੰ ਘੇਰ ਲਿਆ। ਇਸ ਧਮਾਕੇ ਵਿੱਚ 18 ਲੋਕ ਜਖ਼ਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।

ਇਹ ਧਮਾਕਾ ਸਵੇਰੇ ਕਰੀਬ 11:30 ਵਜੇ ਹੋਇਆ  ਜਖ਼ਮੀਆਂ ਨੂੰ ਜੰਮੂ ਮੈਡੀਕਲ ਕਾਲਜ ਵਿੱਚ ਭਰਤੀ ਕਰਾਇਆ ਗਿਆ ਹੈ। ਇਹ ਬਲਾਸਟ ਰਾਜ ਟ੍ਰਾਂਸਪੋਰਟ ਦੀ ਬੱਸ ਵਿੱਚ ਹੋਇਆ ਹੈ ਜਿਸ ਵੇਲੇ ਇਹ ਧਮਾਕਾ ਹੋਇਆ ਬੱਸ ਜੰਮੂ ਦੇ ਬਸ ਅੱਡੇ ‘ਤੇ ਹੀ ਖੜੀ ਹੋਈ ਸੀ ‘ਤੇ ਕੁਝ ਸਵਾਰੀਆਂ ਬੱਸ ਵਿੱਚ ਹੀ ਸਨ।

- Advertisement -

ਬਲਾਸਟ ਵਾਲੀ ਥਾਂ ਦੇ ਨੇੜੇ ਇੱਕ ਵੱਡੀ ਫਲ ਮੰਡੀ ਹੈ ਜਿਨ੍ਹਾਂ ਤੋਂ ਪੁਲਿਸ ਵੱਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਧਮਾਕੇ ਦੇ ਨੇੜੇ ਵਾਲੀ ਥਾਂ ‘ਤੇ ਹੀ ਮੌਜੂਦ ਕੁੱਝ ਮੌਕੇ ਦੇ ਗਵਾਹਾਂ ਦੇ ਅਨੁਸਾਰ ਇੱਥੇ ਗਰੇਨੇਡ ਨਾਲ ਹਮਲਾ ਹੋਇਆ ਹੈ ਜਿਸ ਬੱਸ ਵਿੱਚ ਹਮਲਾ ਹੋਇਆ ਸੀ ਉਸ ਵਿੱਚ ਲਗਭਗ 12 – 15 ਲੋਕ ਸਵਾਰ ਸਨ।

ਦੱਸਣਯੋਗ ਹੈ ਕਿ 14 ਫਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਵੱਡਾ ਆਤਮਘਾਤੀ ਹਮਲਾ ਹੋਇਆ ਸੀ। ਇਸ ਹਮਲੇ ‘ਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਅੱਤਵਾਦੀ ਹਮਲੇ ਮਗਰੋਂ ਹੀ ਜੰਮੂ-ਕਸ਼ਮੀਰ ਵਿਚ ਹਾਈ ਅਲਰਟ ਜਾਰੀ ਹੈ।

 

 

Share this Article
Leave a comment