ਜੰਮੂ-ਕਸ਼ਮੀਰ : ਅਨੰਤਨਾਗ ‘ਚ ਸੁਰੱਖਿਆ ਬਲਾਂ ਨਾਲ ਮੁੱਠਭੇੜ ‘ਚ ਇਕ ਅੱਤਵਾਦੀ ਢੇਰ

TeamGlobalPunjab
2 Min Read

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਸ੍ਰੀਗੁਫਵਾੜਾ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਇਸ ਦੌਰਾਨ ਸੁਰੱਖਿਆ ਬਲਾਂ ਨੇ ਮੁੱਠਭੇੜ ‘ਚ ਇਕ ਅੱਤਵਾਦੀ ਨੂੰ ਮਾਰ ਗਿਰਾਇਆ ਹੈ। ਅੱਜ ਸਵੇਰੇ ਸ਼ੁਰੂ ਹੋਏ ਇਸ ਆਪਰੇਸ਼ਨ ਨੂੰ ਸੀਆਰਪੀਐਫ ਦੀ ਤਤਕਾਲ ਐਕਸ਼ਨ ਟੀਮ, ਪੁਲਿਸ ਅਤੇ ਸੈਨਾ ਦੇ 3 ਰਾਸ਼ਟਰੀ ਰਾਈਫਲਜ਼ ਦੀ ਸੰਯੁਕਤ ਟੀਮ ਅੰਜ਼ਮਾ ਦੇ ਰਹੀਆਂ ਹਨ।

ਦਸਣਯੋਗ ਹੈ ਕਿ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ‘ਚ ਕੱਲ੍ਹ ਸੁਰੱਖਿਆ ਬਲਾਂ ਵੱਲੋਂ ਮੁੱਠਭੇੜ ਵਿੱਚ ਤਿੰਨ ਅੱਤਵਾਦੀਆਂ ਨੂੰ ਮਾਰ ਗਿਰਾਇਆ ਸੀ। ਉਕਤ ਅੱਤਵਾਦੀਆਂ ਕੋਲੋਂ ਤਿੰਨ ਏ ਕੇ 47 ਰਾਈਫਲਾਂ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਸੀ।

ਸੋਪੋਰ ਦੇ ਰੇਬਾਨ ਪਿੰਡ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ‘ਤੇ ਸੁਰੱਖਿਆ ਬਲਾਂ ਨੇ ਸਵੇਰੇ ਚਾਰ ਵਜੇ ਤਲਾਸ਼ੀ ਅਭਿਆਨ ਚਲਾਇਆ ਸੀ। ਜਿਸ ਦੌਰਾਨ ਪੁਲਿਸ ਅਤੇ ਸੈਨਾ ਦੀ ਸੰਯੁਕਤ ਟੁਕੜੀ ਨੇ ਅੱਦਵਾਦੀਆਂ ਨੂੰ ਘੇਰ ਲਿਆ। ਜਿਸ ਨੂੰ ਦੇਖ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਵੱਲੋਂ ਪਹਿਲਾਂ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਸੀ ਪਰ ਇਸ ਤੋਂ ਬਾਅਦ ਵੀ ਅੱਤਵਾਦੀਆਂ ਨੇ ਗੋਲੀਬਾਰੀ ਜਾਰੀ ਰੱਖੀ ਅਤੇ ਜਵਾਬੀ ਕਾਰਵਾਈ ‘ਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।

ਦੱਸ ਦਈਏ ਕਿ ਬੀਤੇ ਬੁੱਧਵਾਰ ਅੱਤਵਾਦੀਆਂ ਨੇ ਭਾਜਪਾ ਨੇਤਾ ਵਸੀਮ ਬਾਰੀ, ਉਨ੍ਹਾਂ ਦੇ ਭਰਾ ਅਤੇ ਪਿਤਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਹਤਿਆਕਾਂਡ ਵਿੱਚ ਇਕ ਸਥਾਨਕ ਅਤੇ ਇਕ ਪਾਕਿਸਤਾਨੀ ਅੱਤਵਾਦੀ ਸ਼ਾਮਲ ਸੀ। ਜਿਸ ਤੋਂ ਬਾਅਦ ਪੂਰੇ ਉੱਤਰੀ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਦੁਆਰਾ ਇੱਕ ਮੁਹਿੰਮ ਚਲਾਈ ਗਈ ਹੈ ਤਾਂ ਜੋ ਹਮਲਾਵਰ ਅੱਤਵਾਦੀਆਂ ਦਾ ਪਤਾ ਲਗਾਇਆ ਜਾ ਸਕੇ ਅਤੇ ਉਨ੍ਹਾਂ ਦਾ ਖਾਤਮਾ ਕੀਤਾ ਜਾ ਸਕੇ।

- Advertisement -

Share this Article
Leave a comment