ਜੰਮੂ-ਕਸ਼ਮੀਰ ਦੇ ਡੀਜੀ ਜੇਲ ਹੇਮੰਤ ਲੋਹੀਆ ਦਾ ਗਲਾ ਵੱਢ ਕੇ ਕੀਤਾ ਗਿਆ ਕਤਲ

Rajneet Kaur
2 Min Read

ਨਿਊਜ਼ ਡੈਸਕ: ਜੰਮੂ-ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਨਰਲ  ਐਚ ਕੇ ਲੋਹੀਆ ਦੀ ਲਾਸ਼ ਸੋਮਵਾਰ ਦੇਰ ਰਾਤ ਉਦੇਵਾਲਾ ਵਿੱਚ ਉਨ੍ਹਾਂ ਦੇ ਦੋਸਤ ਦੇ ਘਰ ਤੋਂ ਸ਼ੱਕੀ ਹਾਲਾਤਾਂ ਵਿੱਚ ਮਿਲੀ। ਮੁੱਢਲੀ ਜਾਂਚ ਮੁਤਾਬਕ ਲੋਹੀਆ ਦਾ ਗਲਾ ਤੇਜ਼ਧਾਰ ਹਥਿਆਰ ਨਾਲ ਵੱਢਿਆ ਗਿਆ ਸੀ। ਉਨ੍ਹਾਂ ਦਾ ਨੌਕਰ ਲਾਪਤਾ ਹੈ, ਇਸ ਲਈ ਉਸ ‘ਤੇ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਦਾ ਪੰਚਨਾਮਾ ਕਰਨ ‘ਚ ਲੱਗੀ ਹੋਈ ਹੈ। ਇਸ ਦੇ ਨਾਲ ਹੀ ਨੌਕਰ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਦੇ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਇਸ ਨੂੰ ਬਹੁਤ ਹੀ ਮੰਦਭਾਗੀ ਘਟਨਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਘਰੇਲੂ ਨੌਕਰ, ਜਿਸ ਦੀ ਪਛਾਣ ਜਸੀਰ ਵਜੋਂ ਹੋਈ ਹੈ, ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਫਿਲਹਾਲ ਨੌਕਰ ਫਰਾਰ ਹੈ। ਦਿਲਬਾਗ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੱਕੀ ਵਿਅਕਤੀ ਨੇ 57 ਸਾਲਾ ਲੋਹੀਆ ਦੀ ਲਾਸ਼ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ। ਦੱਸ ਦੇਈਏ ਕਿ ਲੋਹੀਆ ਨੂੰ ਅਗਸਤ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਜੇਲ੍ਹਾਂ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਸੀ।

ਡੀਜੀ ਜੇਲ੍ਹ ਜੰਮੂ ਦੇ ਬਾਹਰਵਾਰ ਉਦੇਵਾਲਾ ਵਿੱਚ ਰਹਿੰਦੇ ਸਨ। ਇੱਥੋਂ ਹੀ ਉਨ੍ਹਾਂ ਦੀ ਲਾਸ਼ ਘਰ ਦੇ ਅੰਦਰੋਂ ਮਿਲੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਹੇਮੰਤ ਲੋਹੀਆ ਦੀ ਹੱਤਿਆ ਕਿਉਂ ਅਤੇ ਕਿਸ ਨੇ ਕੀਤੀ, ਇਹ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment