ਚਾਹ ਪਿਲਾ ਕੇ ਔਰਤਾਂ ਨਾਲ ਬਲਾਤਕਾਰ ਕਰਦਾ ਸੀ ਜਲੇਬੀ ਬਾਬਾ, ਹੋਈ 14 ਸਾਲ ਦੀ ਕੈਦ

Prabhjot Kaur
2 Min Read

ਫਤਿਹਾਬਾਦ: ਫਤਿਹਾਬਾਦ ਦੇ ਟੋਹਾਣਾ ਕਸਬੇ ਦੇ ਰਹਿਣ ਵਾਲੇ 63 ਸਾਲਾ ਜਾਦੂਗਰ ਜਲੇਬੀ ਬਾਬਾ ਉਰਫ ਅਮਰਪੁਰੀ ‘ਬਿੱਲੂ’ ਨੂੰ ਅਦਾਲਤ ਨੇ 14 ਸਾਲ ਦੀ ਸਜ਼ਾ ਸੁਣਾਈ। ਜਲੇਬੀ ਬਾਬਾ ਨੂੰ ਆਈਟੀ ਐਕਟ, ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਤਹਿਤ ਔਰਤਾਂ ਨੂੰ ਨਸ਼ੀਲਾ ਪਦਾਰਥ ਦੇ ਕੇ ਜ਼ਬਰਦਸਤੀ ਬਲਾਤਕਾਰ ਕਰਨ, ਮੋਬਾਈਲ ‘ਤੇ ਅਸ਼ਲੀਲ ਵੀਡੀਓ ਬਣਾਉਣ ਤੋਂ ਇਲਾਵਾ ਪੈਸੇ ਵਸੂਲਣ ਦੇ ਦੋਸ਼ਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ। ਫਾਸਟ-ਟਰੈਕ ਵਿਸ਼ੇਸ਼ ਅਦਾਲਤ ਨੇ ਉਸ ਨੂੰ 100 ਤੋਂ ਵੱਧ ਔਰਤਾਂ ਨਾਲ ਬਲਾਤਕਾਰ ਕਰਨ ਦਾ ਹੀ ਨਹੀਂ ਸਗੋਂ ਉਨ੍ਹਾਂ ਅਪਰਾਧਾਂ ਦੀਆਂ ਵੀਡੀਓ ਕਲਿਪਾਂ ਬਣਾਉਣ ਦਾ ਵੀ ਦੋਸ਼ੀ ਠਹਿਰਾਇਆ।

ਅਦਾਲਤ ਨੇ ਉਸ ਨੂੰ ਪੋਸਕੋ ਐਕਟ ਵਿੱਚ 14 ਸਾਲ, ਬਲਾਤਕਾਰ ਦੇ ਮਾਮਲੇ ਵਿੱਚ ਸੱਤ ਸਾਲ ਅਤੇ ਆਈਟੀ ਐਕਟ ਵਿੱਚ ਪੰਜ ਸਾਲ ਦੀ ਸਜ਼ਾ ਸੁਣਾਈ ਹੈ, ਜਦੋਂ ਕਿ ਉਸ ਨੂੰ 35,000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਜੁਰਮਾਨਾ ਅਦਾ ਨਾਂ ਕਰਨ ਦੀ ਸੂਰਤ ਵਿੱਚ ਦੋ ਸਾਲ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ।

ਜ਼ਿਕਰਯੋਗ ਹੈ ਕਿ ਜੁਲਾਈ 2018 ‘ਚ ਬਾਬੇ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਚ ਉਹ ਇਕ ਔਰਤ ਨਾਲ ਬਲਾਤਕਾਰ ਕਰਦੇ ਨਜ਼ਰ ਆ ਰਿਹਾ ਸੀ। ਵੀਡੀਓ ਵਾਇਰਲ ਹੁੰਦੇ ਹੀ ਟੋਹਾਣਾ ‘ਚ ਰੋਸ ਦੀ ਆਵਾਜ਼ ਫੈਲ ਗਈ ਅਤੇ ਲੋਕਾਂ ਨੇ ਬਾਬੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਟੋਹਾਣਾ ਪੁਲੀਸ ਨੇ 19 ਜੁਲਾਈ 2018 ਨੂੰ ਟੋਹਾਣਾ ਸਿਟੀ ਥਾਣੇ ਦੇ ਤਤਕਾਲੀ ਇੰਚਾਰਜ ਪ੍ਰਦੀਪ ਕੁਮਾਰ ਦੀ ਸ਼ਿਕਾਇਤ ’ਤੇ ਬਾਬਾ ਅਮਰ ਪੁਰੀ ਉਰਫ ਬਿੱਲੂਰਾਮ ਉਰਫ਼ ਜਲੇਬੀ ਬਾਬਾ ਖ਼ਿਲਾਫ਼ ਬਲਾਤਕਾਰ, ਪੋਸਕੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।

ਇਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਬਾਬੇ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਘਰੋਂ ਅਫ਼ੀਮ, ਪਿਸਤੌਲ ਅਤੇ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਕੀਤਾ। ਪੁਲਿਸ ਨੇ ਬਾਬੇ ਦੀ ਕਰੀਬ 100 ਔਰਤਾਂ ਨਾਲ ਸਬੰਧਾਂ ਦੀ ਵੀਡੀਓ ਵੀ ਬਰਾਮਦ ਕੀਤੀ ਸੀ। ਉਸ ਨੂੰ ਅਦਾਲਤ ਨੇ 5 ਜਨਵਰੀ ਨੂੰ ਦੋਸ਼ੀ ਕਰਾਰ ਦਿੱਤਾ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment