ਜਲੰਧਰ : ਜਲੰਧਰ ਕੈਂਟ ਇਲਾਕੇ ‘ਚ ਅੱਜ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ। ਪੁਲਿਸ ਨੂੰ ਚਕਮਾ ਦੇ ਕੇ ਭੱਜੇ ਗੈਂਗਸਟਰ ਦਾ ਪਿੱਛਾ ਕਰਦੇ ਹੋਏ ਪੁਲਿਸ ਨੂੰ ਗੋਲ਼ੀ ਚਲਾਉਣੀ ਪੈ ਗਈ। ਇਸ ਦੌਰਾਨ ਗੋਲ਼ੀ ਲੱਗਣ ਕਾਰਨ ਗੈਂਗਸਟਰ ਦੀ ਕਾਰ ਦਾ ਟਾਇਰ ਵੀ ਫਟ ਗਿਆ ਪਰ ਇਸ ਦੇ ਬਾਵਜੂਦ ਗੈਂਗਸਟਰ ਬਿਨਾਂ ਟਾਇਰ ਦੇ ਹੀ ਗੱਡੀ ਭਜਾਉਂਦਾ ਰਿਹਾ ਤੇ ਸਖ਼ਤ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਨੂੰ ਫੜਨ ’ਚ ਸਫਲਤਾ ਹਾਸਲ ਕੀਤੀ। ਮੁਲਜ਼ਮ ਦੀ ਪਛਾਣ ਸੌਰਭ ਵਾਸੀ ਪਿੰਡ ਖੇੜਾ ਵਜੋਂ ਹੋਈ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਤੇ ਨਾਜਾਇਜ਼ ਅਸਲਾ ਰੱਖਣ ਦੇ ਮਾਮਲੇ ਦਰਜ ਹਨ।
ਜਾਣਕਾਰੀ ਅਨੁਸਾਰ, ਪੁਲਿਸ ਟੀਮ ਨੇ ਸਵੇਰੇ 11:30 ਵਜੇ ਗੈਂਗਸਟਰ ਦਾ ਜਮਸ਼ੇਰ ਖਾਸ ਤੋਂ ਪਿੱਛਾ ਕੀਤਾ ਤੇ ਇਸ ਦੌਰਾਨ ਫਾਇਰਿੰਗ ਵੀ ਕੀਤੀ ਤੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਉਕਤ ਗੈਂਗਸਟਰ ਜਲੰਧਰ ਕੈਂਟ ‘ਚ ਜਾ ਕੇ ਫੜਿਆ ਗਿਆ। ਪੁਲਿਸ ਟੀਮ ਪਿਛਲੇ 3 ਦਿਨਾਂ ਤੋਂ ਸੌਰਭ ਨੂੰ ਫੜਨ ਲਈ ਜਾਲ ਵਿਛਾ ਰਹੀ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।