ਜਲੰਧਰ: ਪਹਿਲਵਾਨ ‘ਦਿ ਗ੍ਰੇਟ ਖਲੀ’ ਉਰਫ ਦਲੀਪ ਸਿੰਘ ਰਾਣਾ ਦੀ ਮਾਂ ਤਾਂਡੀ ਦੇਵੀ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਖਲੀ ਦੀ ਮਾਂ ਨੂੰ ਪਿਛਲੇ ਹਫਤੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (DMCH) ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਧਿਰਾਨਾ ਜ਼ਿਲ੍ਹਾ ਸਿਰਮੌਰ, ਹਿਮਾਚਲ ‘ਚ ਹੋਵੇਗਾ।
ਦਸਣਯੋਗ ਹੈ ਕਿ ਰਾਣਾ ਉਰਫ ਖਲੀ ਨੇ 2000 ਵਿੱਚ ਆਪਣੀ ਪੇਸ਼ੇਵਰ ਕੁਸ਼ਤੀ ਦੀ ਸ਼ੁਰੂਆਤ ਕੀਤੀ ਸੀ। ਆਪਣੇ WWE ਕਰੀਅਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ, ਉਹ ਪੰਜਾਬ ਪੁਲਿਸ ਦਾ ਇੱਕ ਅਧਿਕਾਰੀ ਸੀ। ਖਲੀ ਚਾਰ ਹਾਲੀਵੁੱਡ ਫਿਲਮਾਂ ਅਤੇ ਦੋ ਬਾਲੀਵੁੱਡ ਫਿਲਮਾਂ ਵਿੱਚ ਵੀ ਭੂਮਿਕਾ ਨਿੱਭਾ ਚੁੱਕਿਆ ਹੈ। ਉਸ ਨੂੰ 2021 ਕਲਾਸ ਦੇ ਹਿੱਸੇ ਵਜੋਂ WWE ਹਾਲ ਆਫ਼ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ।