ਕੋਰੋਨਾ ਵਾਇਰਸ : ਸਿਵਲ ਹਸਪਤਾਲ ਦੀ ਵੱਡੀ ਅਣਗਹਿਲੀ! ਰਿਪੋਰਟਾਂ ਹੋਈਆਂ ਗਾਇਬ?

TeamGlobalPunjab
1 Min Read

ਜਲੰਧਰ : ਇਕ ਪਾਸੇ ਜਿੱਥੇ ਜਲੰਧਰ ਵਿੱਚ ਕੋਰੋਨਾ ਵਾਇਰਸ ਦੇ ਵੱਡੇ ਪੱਧਰ ਤੇ ਮਾਮਲੇ ਸਾਹਮਣੇ ਆ ਰਹੇ ਹਨ ਉਥੇ ਹੀ ਹੁਣ ਸਥਾਨਕ ਸਿਵਲ ਹਸਪਤਾਲ ਦੀ ਇਕ ਅਜਿਹੀ ਅਣਗਹਿਲੀ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ । ਜਾਣਕਾਰੀ ਮੁਤਾਬਕ ਇਥੇ ਦੇ ਹਸਪਤਾਲ ਵਿੱਚੋਂ 50 ਸ਼ੱਕੀ ਮਰੀਜ਼ਾਂ ਦੇ ਸੈਂਪਲ ਗਾਇਬ ਹੋਣ ਦਾ ਦਾਅਵਾ ਕੀਤਾ ਜਾ ਰਿਹਾ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਨੋਡਲ ਅਫਸਰ ਟੀਪੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਸੈਂਪਲਾਂ ਦੀਆਂ ਅਜੇ ਤੱਕ ਰਿਪੋਰਟਾਂ ਨਹੀਂ ਮਿਲੀਆਂ ਹਨ । ਟੀਪੀ ਸਿੰਘ ਅਨੁਸਾਰ ਇਹ ਇਕ ਗੰਭੀਰ ਵਿਸ਼ਾ ਹੈ ਅਤੇ ਇਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਜੇਕਰ ਸੈਂਪਲ ਗਾਇਬ ਹੋਏ ਹਨ ਤਾਂ ਯਕੀਨਨ ਕਾਰਵਾਈ ਕੀਤੀ ਜਾਵੇਗੀ ।

Share this Article
Leave a comment