ਜਲੰਧਰ : ਰਾਤ ਤਕਰੀਬਨ 12 ਵਜੇ ਤੋਂ ਬਾਅਦ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਬਾਹਰ ਇਕ ਨੌਜਵਾਨ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ।
ਜਾਣਕਾਰੀ ਅਨੁਸਾਰ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਬਾਹਰ ਦੋ ਧਿਰਾਂ ‘ਚ ਮੋਟਰਸਾਇਕਲ ਨੂੰ ਲੈ ਕੇ ਕਿਸੇ ਗਲੋਂ ਝਗੜਾ ਹੋ ਗਿਆ, ਜਿਸ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ, ਜਦਕਿ ਦੂਜੇ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਜਿਸ ਨੂੰ ਰਾਮਾ ਮੰਡੀ ਦੇ ਇਕ ਨਿਜੀ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ।ਮਰਨ ਵਾਲੇ ਨੌਜਵਾਨ ਦੀ ਪਛਾਣ ਪੀ. ਏ. ਪੀ. ‘ਚ ਡਿਊਟੀ ਨਿਭਾ ਰਹੇ ਏ. ਐੱਸ. ਆਈ ਦੇ ਪੁੱਤਰ ਸਰਬਜੀਤ ਵਜੋਂ ਹੋਈ ਹੈ। ਮੌਕੇ ‘ਤੇ ਪਹੁੰਚੇ ਜਲੰਧਰ ਕੈਂਟ ਦੇ ਐਸੀਪੀ ਮੇਜਰ ਸਿੰਘ ਤੇ ਕੈਂਟ ਪੁਲਿਸ ਵਲੋਂ ਕਤਲ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ । ਫਿਲਹਾਲ ਦੋਸ਼ੀ ਫ਼ਰਾਰ ਦੱਸੇ ਗਏ ਹਨ।