ਚੰਡੀਗੜ੍ਹ: ਮੋਗਾ ਦੀ ਇੱਕ ਅਦਾਲਤ ਨੇ ਜੱਗੀ ਜੌਹਲ ਨੂੰ ਇੱਕ ਕੇਸ ਵਿੱਚ ਬਰੀ ਕਰ ਦਿੱਤਾ ਹੈ। ਜੱਗੀ ਜੌਹਲ ‘ਤੇ ਪੰਜਾਬ ‘ਚ ਹਿੰਦੂ ਨੇਤਾਵਾਂ ਦੀ ਟਾਰਗੇਟ ਕਿਲਿੰਗ ਦਾ ਦੋਸ਼ ਹੈ, ਜਿਸ ‘ਤੇ NIA ਜਾਂਚ ਕਰ ਰਹੀ ਹੈ। ਜੌਹਲ ‘ਤੇ ਡੇਰਾ ਪ੍ਰੇਮੀ ਗੁਰਦੀਪ ਦੇ ਕਤਲ ਤੋਂ ਇਲਾਵਾ ਆਰਐੱਸਐੱਸ ਮੁਖੀ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੇ ਕਤਲ ਦਾ ਵੀ ਦੋਸ਼ ਹੈ।
ਜੱਗੀ ਜੌਹਲ ਦੀ ਗ੍ਰਿਫਤਾਰੀ ਤੋਂ ਬਾਅਦ ਯੂਕੇ ਵਿੱਚ ਕਾਫੀ ਹੰਗਾਮਾ ਹੋਇਆ ਸੀ। ਉਸ ਸਮੇਂ ਦੇ ਪੀਐਮ ਜੌਹਨਸਨ ਨੇ ਉਨ੍ਹਾਂ ਦੇ ਸਮਰਥਨ ਵਿੱਚ ਖੁੱਲ੍ਹ ਕੇ ਸਟੈਂਡ ਲਿਆ ਸੀ। ਜਗਤਾਰ ਸਿੰਘ ਜੌਹਲ 2017 ਤੋਂ ਭਾਰਤੀ ਜੇਲ੍ਹ ਵਿੱਚ ਬੰਦ ਹੈ। ਉਸ ‘ਤੇ ਹਿੰਦੂ ਨੇਤਾਵਾਂ ਦੀ ਟਾਰਗੇਟ ਕਿਲਿੰਗ ‘ਚ ਸ਼ਾਮਿਲ ਹੋਣ ਦਾ ਦੋਸ਼ ਹੈ। ਬੋਰਿਸ ਜੌਹਨਸਨ ਦੇ ਪੱਤਰ ਵਿੱਚ ਜੌਹਲ ਨੂੰ ਬ੍ਰਿਟਿਸ਼ ਨਾਗਰਿਕ ਦੱਸਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਉਸ ਨੂੰ ਭਾਰਤੀ ਜੇਲ੍ਹ ਵਿੱਚ ‘ਮਨਮਰਜ਼ੀ ਨਾਲ’ ਨਜ਼ਰਬੰਦ ਕੀਤਾ ਗਿਆ ਸੀ। ਸਕਾਟਲੈਂਡ, ਬ੍ਰਿਟੇਨ ਦੇ ਰਹਿਣ ਵਾਲੇ ਜੌਹਲ ਨੂੰ 2017 ‘ਚ ਭਾਰਤ ਆਉਣ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਉਹ ਤਿਹਾੜ ਜੇਲ੍ਹ ਵਿੱਚ ਬੰਦ ਹੈ। ਜੱਗੀ ਦਾ ਮਾਮਲਾ ਯੂਕੇ ਦੇ 70 ਸੰਸਦ ਮੈਂਬਰਾਂ ਨੇ ਜ਼ੋਰਦਾਰ ਢੰਗ ਨਾਲ ਉਠਾਇਆ ਸੀ।
ਜੱਗੀ 2 ਅਕਤੂਬਰ 2017 ਨੂੰ ਪੰਜਾਬ ਆਇਆ ਸੀ, ਉਸ ਦਾ 18 ਅਕਤੂਬਰ ਨੂੰ ਵਿਆਹ ਹੋਇਆ ਸੀ। ਉਸ ਦਾ ਭਰਾ ਗੁਰਪ੍ਰੀਤ ਅਤੇ ਮਾਪੇ ਵਿਆਹ ਤੋਂ ਬਾਅਦ ਯੂ.ਕੇ ਚਲੇ ਗਏ ਸਨ। 4 ਨਵੰਬਰ ਨੂੰ ਉਸ ਨੂੰ ਜਲੰਧਰ ਦੇ ਰਾਮਾਮੰਡੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।