ਹਰਿਆਣਾ ਦੇ ਸਕੂਲਾਂ ‘ਚ ਕੋਰੋਨਾ ਦਾ ਅਟੈਕ, ਸਰਕਾਰ ਨੇ ਲਿਆ ਵੱਡਾ ਫੈਸਲਾ

TeamGlobalPunjab
1 Min Read

ਹਰਿਆਣਾ: ਇੱਥੇ ਕੋਰੋਨਾ ਵਾਇਰਸ ਦਾ ਪ੍ਰਸਾਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਦੀ ਲਪੇਟ ‘ਚ ਹੁਣ ਸਭ ਤੋਂ ਵੱਧ ਵਿਦਿਆਰਥੀ ਆ ਰਹੇ ਹਨ। ਜਿਸ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹਰਿਆਣਾ ਵਿੱਚ ਸਰਕਾਰੀ ਤੇ ਪ੍ਰਾਈਵੇਟ ਸਾਰੇ ਸਕੂਲ 30 ਨਵੰਬਰ ਤਕ ਬੰਦ ਕਰ ਦਿੱਤੇ ਗਏ ਹਨ। ਇਸ ਸਬੰਧੀ ਸਿੱਖਿਆ ਵਿਭਾਗ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।

ਹਰਿਆਣਾ ਦੇ ਜੀਂਦ ਅਤੇ ਰੇਵਾੜੀ ‘ਚ ਸਭ ਤੋਂ ਵੱਧ ਵਿਦਿਆਰਥੀ ਕੋਰੋਨਾ ਪੀੜਤ ਪਾਏ ਗਏ ਸਨ। ਬੀਤੇ ਦਿਨੀ ਰੇਵਾੜੀ ਦੇ 12 ਸਕੂਲਾਂ ‘ਚ 857 ਵਿਦਿਆਰਥੀਆਂ ਦਾ ਕੋਰੋਨਾ ਟੈਸਟ ਕੀਤਾ ਗਿਆ। ਜਿਸ ਵਿਚੋਂ 78 ਵਿਦਿਆਰਥੀ ਕੋਰੋਨਾ ਪਾਜ਼ਿਟਿਵ ਪਾਏ ਗਏ ਸਨ। ਇਸੇ ਤਰ੍ਹਾ ਜੀਂਦ ‘ਚ ਵੀ ਕੋਰੋਨਾ ਦੀ ਮਾਰ ਸਕੂਲਾ ‘ਤੇ ਦੇਖਣ ਨੂੰ ਮਿਲੀ ਕੁਝ ਦਿਨ ਪਹਿਲਾਂ ਇੱਥੇ 12 ਵਿਦਿਆਰਥੀ ਅਤੇ 8 ਅਧਿਆਪਕ ਕੋਰੋਨਾ ਨਾਲ ਪੀੜਤ ਪਾਏ ਗਏ ਸਨ।

ਹੁਣ ਤਾਜ਼ਾ ਰਿਪੋਰਟ ਮੁਤਾਬਕ ਜੀਂਦ ਦੇ ਮੁਆਨਾ ਪਿੰਡ ਦੇ ਸਰਕਾਰੀ ਸਕੂਲ ‘ਚ ਕੋਰੋਨਾ ਟੈਸਟ ਕੀਤਾ ਗਿਆ ਤਾਂ 16 ਵਿਦਿਆਰਥੀ ਅਤੇ ਇੱਕ ਅਧਿਆਪਕ ਪਾਜ਼ਿਟਿਵ ਪਾਇਆ ਗਿਆ। ਜਿਸ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਨੇ ਵੱਡਾ ਫੈਸਲਾ ਲਿਆ ਕਿ 30 ਨਵੰਬਰ ਤਕ ਸਕੂਲਾਂ ਨੂੰ ਬੰਦ ਰੱਖਿਆ ਜਾਵੇ।

Share this Article
Leave a comment