ਚੀਨ ਤੋਂ ਬਾਅਦ ਇਟਲੀ ਬਣਿਆ ਕੋਰੋਨਾ ਵਾਇਰਸ ਦਾ ਸਭ ਤੋਂ ਵੱਡਾ ਕੇਂਦਰ,  24 ਘੰਟਿਆਂ ਦੌਰਾਨ 133 ਮੌਤਾਂ

TeamGlobalPunjab
1 Min Read

ਇਟਲੀ : ਚੀਨ ਤੋਂ ਬਾਹਰ ਕੋਰੋਨਾ ਵਾਇਰਸ ਇਟਲੀ ‘ਚ ਸਭ ਤੋਂ ਤੇਜ਼ੀ ਨਾਲ ਫੈਲ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨਾਲ ਇਟਲੀ ‘ਚ 133 ਲੋਕਾਂ ਦੀ ਮੌਤ ਹੋ ਗਈ ਹੈ। ਚੀਨ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਮੌਤਾਂ ਇਟਲੀ ‘ਚ ਹੋਈਆਂ ਹਨ।

ਇਟਲੀ ਦੀ ਸਿਵਲ ਪ੍ਰੋਟੈਕਸ਼ਨ ਏਜੰਸੀ ਦੇ ਅਨੁਸਾਰ ਇਟਲੀ ਦੇ ਹਾਰਡਬੋਨ ਲੋਂਬਾਰਡੀ ਖੇਤਰ ‘ਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਤਾਜਾ ਜਾਣਕਾਰੀ ਅਨੁਸਾਰ ਇਟਲੀ ‘ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 366 ਮੌਤਾਂ ਹੋ ਚੁੱਕੀਆਂ ਹਨ ਤੇ 7375 ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋਏ ਹਨ।

ਦੱਸ ਦਈਏ ਕਿ ਇਟਲੀ ਦੇ ਪ੍ਰਧਾਨ-ਮੰਤਰੀ ਜੁਸੈਪੇ ਕੋਂਤੇ ਨੇ ਬੀਤੇ ਐਤਵਾਰ ਇੱਕ ਆਦੇਸ਼ ਜਾਰੀ ਕਰ ਕੋਰੋਨਾ ਵਾਇਰਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਲੋਂਬਾਰਡੀ, ਅਲਾਵਾ ਵੇਨਿਸ, ਪਾਰਮਾ, ਮੋਡੇਨਾ ਸਮੇਤ 14 ਹੋਰ ਪ੍ਰਾਂਤਾਂ ‘ਚ ਰਹਿਣ ਵਾਲੇ ਲਗਭਗ 16 ਮਿਲੀਅਨ (1.6 ਕਰੋੜ) ਲੋਕਾਂ ਦੇ ਬਾਹਰ ਨਿਕਲਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਐਂਮਰਜੈਂਸੀ ਸਥਿਤੀ ‘ਚ ਲੋਕਾਂ ਨੂੰ ਛੋਟ ਦਿੱਤੀ ਗਈ ਹੈ।

ਇੱਕ ਰਿਪੋਰਟ ਮੁਤਾਬਕ ਇਟਲੀ ਦੇ ਲੋਂਬਾਰਡੀ ਤੇ 14 ਹੋਰ ਪ੍ਰਾਂਤਾਂ ‘ਚ ਅੰਤਿਮ ਸਸਕਾਰ ਤੇ ਵਿਆਹ-ਸ਼ਾਦੀਆਂ ਦੇ ਸਾਰੇ ਪ੍ਰੋਗਰਾਮਾਂ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਇਲਾਕਿਆਂ ‘ਚ ਪੈਂਦੇ ਜਿਮ, ਪੂਲ, ਅਜਾਇਬ ਘਰ ਅਤੇ ਸਕਾਈ ਰਿਜੋਰਟਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

Share this Article
Leave a comment