‘ਅਕਾਲੀ ਦਲ ਨੇ ਕੰਟਰੈਕਟ ਫਾਰਮਿੰਗ ਬਿੱਲ, 2013 ਪਾਸ ਕੀਤਾ ਤੇ ਭਾਜਪਾ ਨੇ ਸਮਰਥਨ ਕੀਤਾ’

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਬੁੱਧਵਾਰ ਨੂੰ ਝੂਠ ਫੈਲਾਉਣ ਲਈ ‘ਆਪ’ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਸਨੇ 2013 ਵਿੱਚ ਭਾਜਪਾ ਨਾਲ ਮਿਲੀਭੁਗਤ ਕਰਕੇ ਖੇਤੀਬਾੜੀ ਵਿਰੋਧੀ ਪੰਜਾਬ ਕੰਟਰੈਕਟ ਫਾਰਮਿੰਗ ਐਕਟ ਪਾਸ ਕੀਤਾ ਸੀ। ਉਹ ਅਕਾਲੀ-ਭਾਜਪਾ ਹੀ ਸੀ ਜਿਸਨੇ ਸਾਲ 2013 ਦੇ ਬਜਟ ਸੈਸ਼ਨ ਵਿੱਚ ਕਾਂਗਰਸ ਦੇ 9 ਵਿਧਾਇਕਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਸੈਸ਼ਨ ਵਿੱਚ ਕਿਸਾਨਾਂ ਨੂੰ ਜੇਲ ਭੇਜੇ ਜਾਣ ਦਾ ਪ੍ਰਸਤਾਵ ਲਿਆਂਦਾ ਸੀ। ਜਿਸਦਾ ਸਬੂਤ ਜਾਖੜ ਨੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨੂੰ ਬਜਟ ਸੈਸ਼ਨ ਦੀਆਂ ਵਿਡਿਓ ਕਲਿੱਪਾਂ ਦਰਸਾਉਂਦਿਆਂ ਦੌਰਾਨ ਦਿੱਤਾ।

ਜਾਖੜ ਵੱਲੋਂ ‘ਆਪ’ ਨੂੰ ਕਿਸਾਨੀ ਭਲਾਈ ਦੇ ਸੰਵੇਦਨਸ਼ੀਲ ਮੁੱਦੇ ‘ਤੇ ਭਾਜਪਾ ਦਾ ਪੱਖ ਪੂਰਨ ਲਈ ਵੀ ਝਾੜਿਆ। ‘ਆਪ’ ਆਪਣੇ ਸਿਆਸੀ ਫਾਇਦੇ ਲਈ ਭਾਜਪਾ ਵਿੱਚ ਆਪਣੇ ਸਾਥੀਆਂ ਨੂੰ ਬਚਾ ਰਹੀ ਹੈ ਤੇ ਸਿਆਸੀ ਲਾਹੇ ਲਈ ਸਾਡੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ। ਪਾਰਲੀਮੈਂਟ ਸੈਸ਼ਨ ਵਿੱਚ ਸੁਖਬੀਰ ਬਾਦਲ ਦੀ ਗੈਰਹਾਜ਼ਰੀ ਬਾਰੇ ਗੱਲ ਕਰਦਿਆਂ ਜਾਖੜ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਪਾਰਲੀਮੈਂਟ ਸੈਸ਼ਨ ਵਿੱਚ ਕਿਸਾਨਾਂ ਦਾ ਮੁੱਦਾ ਚੁੱਕਣ ਦੀ ਬਜਾਏ ਮਿਊਂਸੀਪਲ ਚੋਣਾਂ ਨੂੰ ਚੁਣਿਆ ਤੇ ਇਹ ਸਾਫ਼ ਸਾਫ਼ ਇਹੀ ਦਰਸਾਉਂਦਾ ਹੈ ਕਿ ਉਹ ਆਪਣੀ ਪੁਰਾਣੀ ਭਾਈਵਾਲੀ ਪਾਰਟੀ ਭਾਜਪਾ ਖਿਲਾਫ਼ ਬੋਲਣਾ ਨਹੀਂ ਸੀ ਚਾਹੁੰਦੇ। ਕਿਸਾਨਾਂ ਦੀ ਫਿਕਰ ਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰਨ ਦੀ ਬਜਾਏ ਸੁਖਬੀਰ ਬਾਦਲ ਸਿਆਸਤ ਵਿੱਚ ਆਪਣੇ ਗਵਾਚਦੇ ਅਕਸ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ।

ਭਾਜਪਾ ਨੂੰ ਖੁੱਲੀ ਚੁਣੌਤੀ ਦਿੰਦਿਆਂ ਜਾਖੜ ਨੇ ਕਿਹਾ ਕਿ ਪਾਰਟੀ ਆਗੂ ਭੜਕਾਊ ਬਿਆਨ ਦੇਣ ਦੀ ਬਜਾਏ ਤਿੰਨ ਖੇਤੀਬਾੜੀ ਵਿਰੋਧੀ ਖੇਤੀ ਕਾਨੂੰਨਾਂ ਬਾਰੇ ਖੁੱਲੀ ਬਹਿਸ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਆਉਣ ਅਤੇ ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਦੇ ਫਾਇਦਿਆਂ ਬਾਰੇ ਸਮਝਾਉਣ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਈ ਹਿੰਸਾ ਪੈਦਾ ਨਾ ਕਰਨ ਅਤੇ ਸ਼ਾਂਤੀਪੂਰਵਕ ਅਤੇ ਲੋਕਤੰਤਰੀ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨ।

Share this Article
Leave a comment