22 ਸਾਲ ਪਹਿਲਾਂ ਹੋਇਆ ਸੀ ਗਾਇਬ, ਫਿਰ ਜਦੋਂ ਲੱਭਿਆ ਤਾਂ ਸਾਰੇ ਰਹਿ ਗਏ ਹੈਰਾਨ

TeamGlobalPunjab
2 Min Read

ਅਮਰੀਕਾ : ਦੁਨੀਆਂ ਅੰਦਰ ਤਕਨਾਲੋਜੀ ਦਿਨ-ਬ-ਦਿਨ ਵਿਕਸਤ ਹੁੰਦੀ ਜਾ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਮਿਲੀ ਹੈ ਇੱਥੋਂ ਦੇ ਫਲੋਰਿਡਾ ਸੂਬੇ ਅੰਦਰ। ਜਿੱਥੇ 22 ਸਾਲ ਪਹਿਲਾਂ ਲਾਪਤਾ ਹੋਏ ਇੱਕ ਵਿਅਕਤੀ  ਨੂੰ ਗੂਗ਼ਲ ਅਰਥ ਦੀ ਮਦਦ ਨਾਲ ਲੱਭ ਲਿਆ ਗਿਆ ਹੈ, ਪਰ ਉਸ ਸਮੇਂ ਤੱਕ ਉਹ ਮਰ ਚੁਕਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲੇ ਵਿਅਕਤੀ ਦੇ ਗੁਆਂਢੀ ਨੇ ਜਦੋਂ ਘਰ ਦੇ ਨੇੜੇ ਵਾਲੇ ਤਾਲਾਬ ਨੂੰ ਗੂਗਲ ਈਮੇਜ਼ ‘ਤੇ ਦੇਖਿਆ ਤਾਂ ਉਸ ਨੂੰ ਪਾਣੀ ਅੰਦਰ ਇੱਕ ਕਾਰ ਜਿਹੀ ਚੀਜ਼ ਦਿਖਾਈ ਦਿੱਤੀ। ਇਸ ਸਬੰਧੀ ਮ੍ਰਿਤਕ ਦੇ ਗੁਆਂਢੀ ਨੇ ਸਥਾਨਕ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਕਾਰ ਨੂੰ ਬਾਹਰ ਕੱਢਿਆ ਅਤੇ ਦੱਸਿਆ ਕਿ ਇਹ ਗੱਡੀ ਵਿਲੀਯਮ ਮਾਲਟ ਨਾਮਕ ਵਿਅਕਤੀ ਦੀ ਹੈ ਤੇ ਇਹ ਪਿਛਲੇ ਲੰਮੇ ਸਮੇਂ ਤੋ ਗਾਇਬ ਸੀ।

ਇਸ ਸਬੰਧੀ ਪੁਸ਼ਟੀ ਕਰਦਿਆਂ ਸ਼ੇਰਿਫ ਦਫਤਰ ਦੇ ਬੁਲਾਰੇ ਟੇਰੀ ਬਾਰਬੇਰਾ ਨੇ ਦੱਸਿਆ ਕਿ ਵੇਲਿੰਗਟਨ ਦੇ ਗ੍ਰੇਂਡ ਆਇਸਲੇਸ ‘ਚ ਰਹਿਣ ਵਾਲਾ ਇੱਕ ਵਿਅਕਤੀ ਗੂਗਲ ਅਰਥ ਦੀ ਮਦਦ ਨਾਲ ਆਪਣੇ ਗੁਆਂਢੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਜਦੋਂ ਉਸ ਨੇ ਤਾਲਾਬ ‘ਤੇ ਵੱਡਾ ਕਰਕੇ ਦੇਖਣਾ ਚਾਹਿਆ ਤਾਂ ਉਸ ਨੂੰ ਕੋਈ ਕਾਰ ਜਿਹੀ ਚੀਜ਼ ਨਜ਼ਰ ਆਈ। ਅਧਿਕਾਰੀਆਂ ਅਨੁਸਾਰ ਇਸ ਸਬੰਧੀ ਤੁਰੰਤ ਗੁਆਂਢੀ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਹ ਕਾਰ ਬਾਹਰ ਕੱਢੀ ਗਈ ਤਾਂ ਉਸ ਵਿੱਚ ਇੱਕ ਇਨਸਾਨੀ ਪਿੰਜਰ ਸੀ ਅਤੇ ਇਸ ਪਿੰਜਰ ਦੀ ਪਹਿਚਾਣ ਵਿਲੀਅਮ ਮਾਲਟ ਦੇ ਰੂਪ  ਵਿੱਚ ਹੋਈ ਹੈ। ਅਮਰੀਕਾ ਦੇ ਗਾਇਬ ਹੋਏ ਲੋਕਾਂ ਦਾ ਰਿਕਾਰਡ ਰੱਖਣ ਵਾਲੀ ਸੰਸਥਾ ਨੇ ਦੱਸਿਆ ਕਿ ਮਾਲਟ ਨਵੰਬਰ 1997 ‘ਚ ਨਾਇਟ ਕਲੱਬ ਗਿਆ ਸੀ ਅਤੇ ਅੱਧੀ ਰਾਤ ਜਦੋਂ ਉਹ ਉੱਥੋਂ ਵਾਪਸ ਆ ਰਿਹਾ ਸੀ ਤਾਂ ਘਰ ਹੀ ਨਹੀਂ ਪਹੁੰਚਿਆ।

Share this Article
Leave a comment