‘ਓਮੀਕਰੋਨ’ ਦੱਖਣੀ ਅਫਰੀਕਾ ਤੋਂ ਪਹਿਲਾਂ ਬ੍ਰਿਟੇਨ ਵਿੱਚ ਸੀ ਮੌਜੂਦ ! : ਇਜ਼ਰਾਈਲੀ ਡਾਕਟਰ ਦਾ ਦਾਅਵਾ

TeamGlobalPunjab
1 Min Read

ਲੰਦਨ : ਇੱਕ ਇਜ਼ਰਾਈਲੀ ਡਾਕਟਰ ਨੇ ਦੱਖਣੀ ਅਫਰੀਕਾ ਵਿੱਚ ਪਾਏ ਗਏ ਕੋਰੋਨਾ ਦੇ ਇੱਕ ਨਵੇਂ ਰੂਪ ਓਮਿਕਰੋਨ ਬਾਰੇ ਇੱਕ ਵੱਖਰਾ ਦਾਅਵਾ ਕੀਤਾ ਹੈ।

ਡਾ. ਏਲਾਦ ਮਾਓਰ, ਪੇਸ਼ੇ ਤੋਂ ਇੱਕ ਕਾਰਡੀਓਲੋਜਿਸਟ ਹਨ, ਉਹ ਖੁਦ ਓਮੀਕਰੋਨ ਨਾਲ ਸੰਕਰਮਿਤ ਹੋਣ ਵਾਲੇ ਪਹਿਲੇ ਲੋਕਾਂ ਵਿੱਚੋਂ ਇੱਕ ਸੀ। ਮਾਓਰ ਦਾ ਕਹਿਣਾ ਹੈ ਕਿ ਦੱਖਣੀ ਅਫ਼ਰੀਕਾ ਵਿੱਚ ਨਵੇਂ ਰੂਪ ਦਾ ਮਾਮਲਾ ਸਾਹਮਣੇ ਆਉਣ ਤੋਂ ਪਹਿਲਾਂ ਹੀ ਉਹ ਲੰਡਨ ਵਿੱਚ ਸੰਕਰਮਿਤ ਹੋ ਗਿਆ ਸੀ।

ਡਾਕਟਰ ਏਲਾਦ ਮਾਓਰ ਨੇ ‘ਗਾਰਡੀਅਨ’ ਨੂੰ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹ ਨਵੰਬਰ ਵਿੱਚ ਇੱਕ ਮੈਡੀਕਲ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਲੰਡਨ ਗਿਆ ਸੀ। ਇਸ ਕਾਨਫਰੰਸ ਵਿੱਚ 1200 ਤੋਂ ਵੱਧ ਸਿਹਤ ਪੇਸ਼ੇਵਰਾਂ ਨੇ ਹਿੱਸਾ ਲਿਆ।

 

- Advertisement -

 

ਡਾ: ਏਲਾਦ ਮਾਓਰ ਕਾਨਫਰੰਸ ਲਈ 19 ਨਵੰਬਰ ਨੂੰ ਲੰਡਨ ਪਹੁੰਚੇ ਸਨ ਅਤੇ 4 ਦਿਨ ਇਕ ਹੋਟਲ ਵਿਚ ਰਹੇ। 23 ਨਵੰਬਰ ਨੂੰ ਇਜ਼ਰਾਈਲ ਪਰਤਣ ਤੋਂ ਬਾਅਦ, ਉਸਨੇ ਕੋਰਾਨਾ ਦੇ ਲੱਛਣ ਮਹਿਸੂਸ ਕੀਤੇ।

ਜਾਂਚ ਤੋਂ ਬਾਅਦ 27 ਨਵੰਬਰ ਨੂੰ ਮਿਲੀ ਰਿਪੋਰਟ ਵਿੱਚ ਉਹ ਪਾਜ਼ੇਟਿਵ ਪਾਇਆ ਗਿਆ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਵੇਰੀਐਂਟ ਪਹਿਲਾਂ ਹੀ ਯੂ.ਕੇ. ਵਿੱਚ ਮੌਜੂਦ ਸੀ। ਅਜਿਹੇ ‘ਚ ਓਮਿਕਰੋਨ ‘ਤੇ ਦੱਖਣੀ ਅਫਰੀਕਾ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੈ।

Share this Article
Leave a comment