ਕੋਰੋਨਾ ਵਾਇਰਸ : ਹੌਟਸਪੌਟ ਮੁਹਾਲੀ ਤੋਂ ਆਈ ਖੁਸ਼ੀ ਦੀ ਖਬਰ! ਐਕਟਿਵ ਕੇਸਾਂ ਦੀ ਗਿਣਤੀ ਘਟ ਕੇ ਰਹੀ 34

TeamGlobalPunjab
1 Min Read

ਮੁਹਾਲੀ: ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਹੌਟਸਪੌਟ ਖੇਤਰ ਮੁਹਾਲੀ ਤੋਂ ਅਜ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ । ਇਥੇ ਕੋਰੋਨਾ ਪਾਜਿਟਿਵ 5 ਮਰੀਜ਼ਾਂ ਨੇ ਜਿਤ ਹਾਸਲ ਕੀਤੀ ਹੈ । ਇਥੇ ਹੀ ਬੱਸ ਨਹੀਂ ਇਨ੍ਹਾਂ ਵਿਚੋਂ ਦੋ ਵਿਅਕਤੀਆਂ ਨੂੰ ਘਰ ਵੀ ਭੇਜ ਦਿੱਤਾ ਗਿਆ ਹੈ ।

ਦਸਣਯੋਗ ਹੈ ਕਿ ਇਥੇ ਪਿਛਲੇ 22 ਅਪ੍ਰੈਲ ਤੋਂ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਪੌਜਟਿਵ ਮਰੀਜ਼ਾਂ ਦੀ ਗਿਣਤੀ ਸਿਰਫ 34 ਰਹਿ ਗਈ ਹੈ । ਇਸ ਦੀ ਪੁਸ਼ਟੀ ਸਥਾਨਕ ਸਿਵਲ ਸਰਜਨ ਡਾ .   ਮਨਜੀਤ ਸਿੰਘ ਨੇ ਕੀਤੀ ਹੈ

ਦਸ ਦੇਈਏ ਕਿ ਠੀਕ ਹੋਏ ਮਰੀਜ਼ਾਂ ਵਿਚੋਂ ਦੋ ਮਰੀਜ਼ ਪਿੰਡ ਜਵਾਹਰਪੁਰ ਦੇ ਰਹਿਣ ਵਾਲੇ ਹਨ ਜਦੋਂ ਕਿ ਦੋ ਮੋਹਾਲੀ ਸ਼ਹਿਰ ਅਤੇ ਇਕ ਮੁੰਡੀ ਖਰੜ ਨਾਲ ਸਬੰਧਤ ਹੈ। ਇਹ ਮਰੀਜ਼ ਬਨੂੜ ਲਾਗਲੇ ਗਿਆਨ ਸਾਗਰ ਹਸਪਤਾਲ ਵਿਚ ਬਣਾਏ ਗਏ ‘ਕੋਵਿਡ ਕੇਅਰ ਸੈਂਟਰ’ ਵਿਚ ਇਲਾਜ ਅਧੀਨ ਸਨ । ਧਿਆਨ ਦੇਣ ਯੋਗ ਹੈ ਕਿ  ਜ਼ਿਲ੍ਹੇ ਵਿਚ ਹੁਣ ਤਕ ਪੀੜਤਾਂ ਦੀ ਕੁਲ ਗਿਣਤੀ 63 ਹੈ ਜਦਕਿ ਐਕਵਿਟ ਕੇਸਾਂ ਦੀ ਗਿਣਤੀ 34 ਰਹਿ ਗਈ ਹੈ।

Share this Article
Leave a comment