ਇਜ਼ਰਾਇਲ ‘ਚ ਕੋਰੋਨਾ ਦਾ ਅੰਤ, ਬ੍ਰਿਟੇਨ ‘ਚ 10 ਮਹੀਨਿਆਂ ਬਾਅਦ ਨਹੀਂ ਦਰਜ ਕੀਤੀ ਗਈ ਇੱਕ ਵੀ ਮੌਤ

TeamGlobalPunjab
1 Min Read

ਲੰਦਨ: ਕੋਰੋਨਾ ਵਾਇਰਸ ਦਾ ਕਹਿਰ ਦੁਨੀਆਂ ਭਰ ਵਿੱਚ ਜਾਰੀ ਹੈ, ਇਸ ਵਿਚਾਲੇ ਇਜ਼ਰਾਇਲ ਤੇ ਬ੍ਰਿਟੇਨ ਤੋਂ ਵੱਡੀ ਰਾਹਤ ਦੀ ਖਬਰ ਆਈ ਹੈ। ਇਜ਼ਰਾਇਲ ਵਿੱਚ ਲਗਭਗ 80 ਫ਼ੀਸਦੀ ਨੌਜਵਾਨਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ। ਜਿਸ ਦੇ ਨਾਲ ਹੀ ਇਜ਼ਰਾਇਲ ਨੇ ਹਰਡ ਇਮਿਊਨਿਟੀ ਹਾਸਲ ਕਰ ਲਈ ਹੈ। ਉੱਥੇ ਹੀ ਬ੍ਰਿਟੇਨ ਵਿੱਚ ਜੁਲਾਈ 2020 ਤੋਂ ਬਾਅਦ ਪਹਿਲੀ ਵਾਰ ਕੋਰੋਨਾ ਵਾਇਰਸ ਸੰਕਰਮਣ ਕਾਰਨ ਇੱਕ ਵੀ ਮੌਤ ਦਰਜ ਨਹੀਂ ਕੀਤੀ ਗਈ ਹੈ।

ਇਜ਼ਰਾਇਲ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਨੂੰ ਰੋਕਣ ਲਈ ਲਗਾਏ ਗਏ ਬੈਨ ਨੂੰ ਵੀ ਹਟਾ ਦਿੱਤਾ ਹੈ। ਹੁਣ ਲੋਕਾਂ ਨੂੰ ਰੈਸਟੋਰੈਂਟ, ਖੇਡ ਪ੍ਰੋਗਰਾਮਾਂ ਜਾਂ ਸਿਨੇਮਾ ਹਾਲ ‘ਚ ਜਾਣ ਤੋਂ ਪਹਿਲਾਂ ਵੈਕਸੀਨ ਲਗਵਾਉਣ ਦਾ ਪ੍ਰਮਾਣ ਨਹੀਂ ਦਿਖਾਉਣਾ ਪਵੇਗਾ। ਇਸ ਦੇ ਨਾਲ ਹੀ ਪੂਰੇ ਦੇਸ਼ ਵਿੱਚ ਲੋਕ ਸਭਾ ‘ਚ ਰੈਲੀ ਕਰ ਸਕਦੇ ਹਨ।

ਉੱਥੇ ਹੀ ਬ੍ਰਿਟੇਨ ‘ਚ ਸਰਕਾਰ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਇੱਥੇ ਹੁਣ ਤੱਕ ਕੋਰੋਨਾ ਵਾਇਰਸ ਸੰਕਰਮਣ ਕਾਰਨ 1,27,782 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ ਹੋਰ ਯੂਰਪੀ ਦੇਸ਼ਾਂ ਨਾਲੋਂ ਸਭ ਤੋਂ ਜ਼ਿਆਦਾ ਹੈ। ਉੱਥੇ ਹੀ ਬ੍ਰਿਟੇਨ ‘ਚ ਹੁਣ ਤੱਕ ਕੁੱਲ 44.9 ਲੱਖ ਕੋਰੋਨਾ ਦੇ ਕੇਸ ਸਾਹਮਣੇ ਆ ਚੁੱਕੇ ਹਨ।

ਇਸ ਤੋਂ ਪਹਿਲਾਂ 30 ਜੁਲਾਈ 2020 ਨੂੰ ਬ੍ਰਿਟੇਨ ‘ਚ ਕੋਰੋਨਾ ਵਾਇਰਸ ਕਾਰਨ ਇੱਕ ਵੀ ਮੌਤ ਦਰਜ ਨਹੀਂ ਕੀਤੀ ਗਈ। ਅਜਿਹੇ ਵਿੱਚ ਇਹ ਵੱਡੀ ਰਾਹਤ ਦੀ ਗੱਲ ਹੈ।

- Advertisement -

Share this Article
Leave a comment