ਇਜ਼ਰਾਈਲ ਕੋਰੋਨਾ ਵੈਕਸੀਨ ਦੀ ਤੀਜੀ ਖੁਰਾਕ ਲਾਗੂ ਕਰਨ ਵਾਲਾ ਪਹਿਲਾ ਦੇਸ਼ ਬਣਿਆ

TeamGlobalPunjab
3 Min Read

ਯਰੂਸ਼ਲਮ : ਇਜ਼ਰਾਈਲ ਆਪਣੇ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ ਦੀ ਤੀਜੀ ਖੁਰਾਕ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ । ਫਾਇਜ਼ਰ-ਬਾਇਓਨਟੈਕ ਟੀਕੇ ਦੀ ਤੀਜੀ ਖੁਰਾਕ ਸੋਮਵਾਰ ਨੂੰ ਸ਼ੁਰੂ ਹੋਈ ਹੈ । ਕੋਰੋਨਾ ਦੇ ਡੈਲਟਾ ਵੇਰੀਐਂਟ ਦੇ ਮਾਮਲਿਆਂ ਵਿੱਚ ਹੋਏ ਵਾਧੇ ਕਾਰਨ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਜ਼ਰਾਈਲ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਕਮਜ਼ੋਰ ਪ੍ਰਤੀਰੋਧੀ ਪ੍ਰਣਾਲੀ ਵਾਲੇ ਲੋਕਾਂ ਨੂੰ ਤੀਜੀ ਖੁਰਾਕ ਦਿੱਤੀ ਜਾ ਸਕਦੀ ਹੈ । ਇਸ ਤੋਂ ਇਲਾਵਾ, ਜਿਨ੍ਹਾਂ ਲੋਕਾਂ ਨੂੰ ਦਿਲ, ਫੇਫੜੇ, ਕੈਂਸਰ ਅਤੇ ਗੁਰਦੇ ਦਾ ਟ੍ਰਾਂਸਪਲਾਂਟ ਹੋਇਆ ਹੈ ਉਹ ਤੀਜੀ ਖੁਰਾਕ ਲੈ ਸਕਦੇ ਹਨ । ਕੁਝ ਇਸਨੂੰ ਬੂਸਟਰ ਡੋਜ਼ ਵੀ ਕਹਿ ਰਹੇ ਹਨ, ਪਰ ਇਜ਼ਰਾਇਲ ਦਾ ਸਿਹਤ ਮੰਤਰਾਲਾ ਇਸਨੂੰ ਤੀਜੀ ਡੋਜ਼  ਦੱਸ ਰਿਹਾ ਹੈ ।

ਇਜ਼ਰਾਈਲ ਦੇ ਸ਼ਏਬਾ ਮੈਡੀਕਲ ਸੈਂਟਰ ਦੇ ਮਾਹਰ ਪ੍ਰੋ. ਗਾਲਿਆ ਰਹਵ ਨੇ ਕਿਹਾ, “ਮੌਜੂਦਾ ਸਥਿਤੀ ਵਿੱਚ ਤੀਜੀ ਖੁਰਾਕ ਲਾਗੂ ਕਰਨ ਦਾ ਫੈਸਲਾ ਜਾਇਜ਼ ਹੈ। ਅਸੀਂ ਤੀਜੀ ਖੁਰਾਕ ਦੀ ਉਪਯੋਗਤਾ ਤੇ ਸ਼ੋਧ ਕਰ ਰਹੇ ਸੀ । ਇਕ ਮਹੀਨਾ ਪਹਿਲਾਂ, ਡੈਲਟਾ ਵੈਰੀਏਂਟ ਦੇ ਰੋਜ਼ਾਨਾ 10 ਤੋਂ ਘੱਟ ਮਰੀਜ਼ ਮਿਲਦੇ ਸਨ, ਜੋ ਹੁਣ 452 ਹੋ ਗਏ ਹਨ । ਸਿਹਤ ਮੰਤਰਾਲੇ ਦੇ ਅਨੁਸਾਰ ਇਸ ਸਮੇਂ ਦੇਸ਼ ਦੇ ਹਸਪਤਾਲਾਂ ਵਿੱਚ ਕੋਰੋਨਾ ਦੇ 81 ਮਰੀਜ਼ ਦਾਖਲ ਹਨ।

ਇਨ੍ਹਾਂ ਵਿਚੋਂ 58% ਨੂੰ ਕੋਰੋਨਾ ਵੈਕਸੀਨ ਟੀਕਾ ਲਗਾਇਆ ਗਿਆ ਹੈ। ਹਾਲਾਂਕਿ, ਅਧਿਐਨ ਦਰਸਾਉਂਦੇ ਹਨ ਕਿ ਕੋਰੋਨਾ ਟੀਕੇ ਡੈਲਟਾ ਵੈਰੀਐਂਟ ਦੇ ਵਿਰੁੱਧ ਪ੍ਰਭਾਵਸ਼ਾਲੀ ਹਨ । ਤੁਹਾਨੂੰ ਦੱਸ ਦੇਈਏ ਕਿ ਇਜ਼ਰਾਈਲ ਵਿੱਚ ਟੀਕਾਕਰਨ ਮੁਹਿੰਮ ਦੀ ਰਫਤਾਰ ਮੁੱਢ ਤੋਂ ਹੀ ਤੇਜ਼ ਰਹੀ ਹੈ। ਇੱਥੇ 57.4% ਆਬਾਦੀ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ ਭਾਵ ਇਹ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਹਨ।‌‌‌‌‌

- Advertisement -

ਟੀਕਾ ਨਿਰਮਾਤਾ ਫਾਇਜ਼ਰ-ਬਾਇਓਨਟੈਕ ਨੂੰ ਸਭ ਤੋਂ ਪਹਿਲਾਂ ਬੂਸਟਰ ਜਾਂ ਤੀਜੀ ਖੁਰਾਕ ਦੇ ਵਿਚਾਰ ਨਾਲ ਆਇਆ । ਉਹ ਪਹਿਲਾਂ ਅਮਰੀਕਾ ਵਿਚ ਇਸ ਲਈ ਮਨਜ਼ੂਰੀ ਚਾਹੁੰਦੇ ਸਨ । ਕੰਪਨੀ ਦਾ ਦਾਅਵਾ ਹੈ ਕਿ ਟੀਕੇ ਦੀ ਤੀਜੀ ਖੁਰਾਕ ਡੈਲਟਾ ਵੇਰੀਐਂਟ ਦੇ ਵਿਰੁੱਧ ਵਧੇਰੇ ਪ੍ਰਭਾਵਸ਼ਾਲੀ ਸਿੱਧ ਹੋਵੇਗੀ ।

ਫਾਇਜ਼ਰ ਦੇ ਅਨੁਸਾਰ, ਤੀਜੀ ਖੁਰਾਕ ਦੂਜੀ ਖੁਰਾਕ ਦੇ ਛੇ ਮਹੀਨਿਆਂ ਬਾਅਦ ਦਿੱਤੀ ਜਾ ਸਕਦੀ ਹੈ । ਇਹ ਖੁਰਾਕ ਦੂਜੀ ਖੁਰਾਕ ਤੋਂ ਛੇ ਤੋਂ 12 ਮਹੀਨਿਆਂ ਦੇ ਅੰਦਰ ਅੰਦਰ ਦਿੱਤੀ ਜਾਣੀ ਚਾਹੀਦੀ ਹੈ ।

ਇਹ ਅਸਲ ਵਾਇਰਸ ਦੇ ਨਾਲ-ਨਾਲ ਬੀਟਾ ਅਤੇ ਡੈਲਟਾ ਰੂਪਾਂ ਖ਼ਿਲਾਫ਼ ਐਂਟੀਬਾਡੀਜ਼ ਨੂੰ ਵਾਧਾਉਂਦੀ ਹੈ, ਜੋ ਲਾਗ ਨਾਲ ਲੜਨ ਦੇ ਸਮਰੱਥ ਹਨ ।

Share this Article
Leave a comment