ਇਸਲਾਮੀ ਪਾਰਟੀ ਦਾ ਮੁਖੀ ਸਰਕਾਰ ਨੂੰ ਧਮਕਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ,ਹਿੰਸਾ ਦੌਰਾਨ 2 ਪ੍ਰਦਰਸ਼ਨਕਾਰੀ ਤੇ 1 ਪੁਲਿਸ ਮੁਲਾਜ਼ਮ ਦੀ ਮੌਤ

TeamGlobalPunjab
1 Min Read

ਵਰਲਡ ਡੈਸਕ :- ਪਾਕਿਸਤਾਨ ‘ਚ ਕੱਟੜਪੰਥੀਆਂ ਤੇ ਪੁਲਿਸ ਵਿਚਾਲੇ ਹੋਏ ਹਿੰਸਕ ਟਕਰਾਅ ‘ਚ 2 ਪ੍ਰਦਰਸ਼ਨਕਾਰੀ ਤੇ 1 ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਲਾਹੌਰ ‘ਚ ਇਸਲਾਮੀ ਪਾਰਟੀ ਤਹਿਰੀਕ-ਏ-ਲਬੈਕ ਪਾਕਿਸਤਾਨ ਦੇ ਮੁਖੀ ਮੌਲਾਨਾ ਸਾਦ ਰਿਜ਼ਵੀ ਦੀ ਬੀਤੇ ਸੋਮਵਾਰ ਨੂੰ ਹੋਈ ਗ੍ਰਿਫ਼ਤਾਰੀ ਵਿਰੁੱਧ ਪ੍ਰਦਰਸ਼ਨ ਹੋਏ ਹਨ। ਰਿਜ਼ਵੀ ਦੇ ਹਮਾਇਤੀਆਂ ਨਾਲ ਪੂਰੀ ਰਾਤ ਪੁਲਿਸ ਮੁਲਾਜ਼ਮਾਂ ਦਾ ਟਕਰਾਅ ਹੋਇਆ।

ਇਸਲਾਮੀ ਪਾਰਟੀ ਦੇ ਮੁਖੀ ਨੂੰ ਸਰਕਾਰ ਨੂੰ ਧਮਕਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਰਿਜ਼ਵੀ ਨੇ ਹਜ਼ਰਤ ਮੁਹੰਮਦ ਦੀ ਤਸਵੀਰ ਪ੍ਰਕਾਸ਼ਿਤ ਕਰ ਕੇ ਉਨ੍ਹਾਂ ਦਾ ਅਪਮਾਨ ਕਰਨ ਲਈ ਫਰਾਂਸ ਦੇ ਰਾਜਦੂਤ ਨੂੰ ਦੇਸ਼ ਤੋਂ ਬਾਹਰ ਨਾ ਕੱਢਣ ‘ਤੇ ਸਰਕਾਰ ਵਿਰੋਧੀ ਪ੍ਰਦਰਸ਼ਨ ਦੀ ਧਮਕੀ ਦਿੱਤੀ ਸੀ।

ਸੀਨੀਅਰ ਪੁਲਿਸ ਅਧਿਕਾਰੀ ਗ਼ੁਲਾਮ ਮੁਹੰਮਦ ਡੋਗਰ ਮੁਤਾਬਕ, ਕਾਨੂੰਨ ਤੇ ਵਿਵਸਥਾ ਬਣਾਈ ਰੱਖਣ ਲਈ ਰਿਜ਼ਵੀ ਦੀ ਗ੍ਰਿਫ਼ਤਾਰੀ ਕੀਤੀ ਹੈ। ਰਿਜ਼ਵੀ ਨੂੰ ਹਿਰਾਸਤ ‘ਚ ਲੈਣ ਤੋਂ ਤੁਰੰਤ ਬਾਅਦ ਹੀ ਪੂਰੇ ਦੇਸ਼ ਦੇ ਸ਼ਹਿਰਾਂ ‘ਚ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ। ਕਈ ਸ਼ਹਿਰਾਂ ‘ਚ ਪ੍ਰਦਰਸ਼ਨਕਾਰੀਆਂ ਨੇ ਹਾਈਵੇ ਤੇ ਸੜਕ ਜਾਮ ਕਰ ਦਿੱਤੀ। ਪ੍ਰਦਰਸ਼ਨਕਾਰੀ ਫਰਾਂਸ ਦੇ ਸਾਮਾਨ ਦੇ ਬਾਈਕਾਟ ਤੇ ਰਾਜਦੂਤ ਨੂੰ ਦੇਸ਼ ‘ਚੋਂ ਕੱਢਣ ਦੀ ਮੰਗ ਕਰ ਰਹੇ ਹਨ।

TAGGED: ,
Share this Article
Leave a comment