‘ਕੀ ਅੱਲ੍ਹਾ ਬਹਿਰਾ ਹੈ’, ਭਾਜਪਾ ਨੇਤਾ ਈਸ਼ਵਰੱਪਾ ਨੇ ਇਸ ਬਿਆਨ ‘ਤੇ ਦਿੱਤੀ ਸਫਾਈ

Rajneet Kaur
3 Min Read
ਨਿਊਜ਼ ਡੈਸਕ: ਕਰਨਾਟਕ ਵਿੱਚ ਭਾਜਪਾ ਨੇਤਾ ਈਸ਼ਵਰੱਪਾ ਨੇ ਅਜ਼ਾਨ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੀ ਅੱਲ੍ਹਾ ਬਹਿਰਾ ਹੈ, ਜੋ ਤੁਸੀਂ ਮਾਈਕ ‘ਤੇ ਚਿਲਾਉਂਦੇ ਹੋ। ਭਾਜਪਾ ਆਗੂ ਨੇ ਕਿਹਾ ਕਿ ਅਜ਼ਾਨ ਦੀ ਆਵਾਜ਼ ਉਸ ਨੂੰ ਸਿਰਦਰਦ ਦਿੰਦੀ ਹੈ।
ਮੰਗਲੁਰੂ ‘ਚ ਬੋਲਦਿਆਂ ਭਾਜਪਾ ਵਿਧਾਇਕ ਈਸ਼ਵਰੱਪਾ ਨੇ ਕਿਹਾ, ਮੈਂ ਜਿੱਥੇ ਵੀ ਜਾਂਦਾ ਹਾਂ,ਇਹ (ਅਜ਼ਾਨ) ਮੇਰੇ ਲਈ ਸਿਰਦਰਦੀ ਹੁੰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਜਲਦੀ ਹੀ ਖਤਮ ਹੋ ਜਾਵੇਗਾ ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਆਉਣਾ ਬਾਕੀ ਹੈ। ਅੱਜ ਨਹੀਂ ਤਾਂ ਕੱਲ੍ਹ ਆਵੇਗਾ ਤੇ ਖ਼ਤਮ ਹੋ ਜਾਵੇਗਾ।

ਉਨ੍ਹਾਂ ਦੇ ਇਸ ਬਿਆਨ ‘ਤੇ ਵਿਵਾਦ ਖੜ੍ਹਾ ਹੋਣ ਦੇ ਬਾਅਦ ਹੁਣ ਉਨ੍ਹਾਂ ਨੇ ਸਫਾਈ ਦਿੱਤੀ ਹੈ। ਸਫਾਈ ਦਿੰਦੇ ਹੋਏ ਸਾਬਕਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮਤਲਬ ਧਰਮ ਦੀ ਨਿੰਦਾ ਕਰਨਾ ਨਹੀਂ ਸੀ ਸਗੋਂ ਆਮ ਜਨਤਾ ਦੀਆਂ ਭਾਵਨਾਵਾਂ ਨੂੰ ਆਵਾਜ਼ ਦੇਣਾ ਸੀ। ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਹੋ ਰਹੀਆਂ ਹਨ ਜੋ ਵਿਦਿਆਰਥੀ ਪ੍ਰੀਖਿਆ ਲਈ ਪੜ੍ਹਨ ਬੈਠਦੇ ਹਨ ਉਹ ਅਜਾਨ ਨੂੰ ਸੁਣਦੇ ਹੋਏ ਪੂਰੀ ਤਰ੍ਹਾਂ ਤੋਂ ਡਿਸਟਰਬ ਹੋ ਜਾਂਦੇ ਹਨ। ਇਹ ਸੱਚ ਹੈ ਕਿ ਮੈਂ ਪੁੱਛਿਆ ਕਿ ਕੀ ਅੱਲ੍ਹਾ ਸੁਣ ਨਹੀਂ ਸਕਦਾ ਜਾਂ ਉਹ ਬਹਿਰਾ ਹੈ। ਕਿਸੇ ਨੂੰ ਆਮ ਜਨਤਾ ਦੀਆਂ ਭਾਵਨਾਵਾਂ ਨੂੰ ਆਵਾਜ਼ ਦੇਣੀ ਚਾਹੀਦੀ ਹੈ। ਇਸ ਲਈ ਮੈਂ ਪੁੱਛਿਆ। ਇਹ ਕਿਸੇ ਧਰਮ ਦੀ ਨਿੰਦਾ ਨਹੀਂ ਹੈ। ਅੱਲ੍ਹਾ ਸੁਣ ਸਕਦਾ ਹੈ ਪਰ ਇਹ ਮੁਸਲਮਾਨ 3-4 ਮਾਈਕ ਲਗਾਉਂਦੇ ਹਨ, ਚੀਕਦੇ ਹਨ ਕੀ ਅੱਲ੍ਹਾ ਦੇ ਕੰਨਾਂ ਅੰਦਰ ਜਾਏਗਾ?

ਦਸ ਦਈਏ ਕਿ ਉਨ੍ਹਾਂ ਨੇ ਕਿਹਾ ਸੀ ਕਿ ਪੀਐਮ ਮੋਦੀ ਨੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਲਈ ਕਿਹਾ, ਪਰ ਮੈਂ ਇਹ ਜ਼ਰੂਰ ਪੁੱਛਦਾ ਹਾਂ ਕਿ ਕੀ ਅੱਲ੍ਹਾ ਉਦੋਂ ਹੀ ਸੁਣ ਸਕਦਾ ਹੈ ਜਦੋਂ ਤੁਸੀਂ ਮਾਈਕ ‘ਤੇ ਚੀਕਦੇ ਹੋ?ਭਾਜਪਾ ਵਿਧਾਇਕ ਨੇ ਕਿਹਾ, ਹਿੰਦੂ ਵੀ ਮੰਦਰਾਂ ਵਿੱਚ ਭਜਨ ਅਤੇ ਪ੍ਰਾਰਥਨਾ ਕਰਦੇ ਹਨ। ਅਸੀਂ ਉਨ੍ਹਾਂ ਨਾਲੋਂ ਵੱਧ ਧਾਰਮਿਕ ਹਾਂ ਅਤੇ ਇਹ ਭਾਰਤ ਮਾਤਾ ਹੈ, ਜੋ ਧਰਮਾਂ ਦੀ ਰੱਖਿਆ ਕਰਦੀ ਹੈ ਪਰ ਜੇ ਤੁਸੀਂ ਕਹਿੰਦੇ ਹੋ ਕਿ ਅੱਲ੍ਹਾ ਉਦੋਂ ਹੀ ਸੁਣਦਾ ਹੈ ਜਦੋਂ ਤੁਸੀਂ ਮਾਈਕ ਵਰਤਦੇ ਹੋ ਤਾਂ ਮੈਨੂੰ ਜ਼ਰੂਰ ਪੁੱਛਣਾ ਚਾਹੀਦਾ ਹੈ, ਕੀ ਉਹ ਬਹਿਰਾ ਹੈ?

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment