ਟਰੰਪ ਖਿਲਾਫ ਜਾਰੀ ਹੋਏ ਗ੍ਰਿਫ਼ਤਾਰੀ ਵਰੰਟ, ਜਾਣੋ ਕੀ ਹੈ ਮਾਮਲਾ

TeamGlobalPunjab
1 Min Read

ਬਗਦਾਦ: ਜਿੱਥੇ ਇੱਕ ਪਾਸੇ ਅਮਰੀਕਾ ‘ਚ ਰਾਸ਼ਟਰਪਤੀ ਜੋਅ ਬਾਇਡਨ ਦੀ ਜਿੱਤ ‘ਤੇ ਮੋਹਰ ਲਗ ਚੁੱਕੀ ਹੈ, ਉੱਥੇ ਹੀ ਟਰੰਪ ਖਿਲਾਫ ਇਰਾਕ ਨੇ ਗ੍ਰਿਫ਼ਤਾਰੀ ਵਰੰਟ ਜਾਰੀ ਕਰ ਦਿੱਤੇ ਹਨ। ਇਰਾਕੀ ਅਦਾਲਤ ਨੇ ਇਹ ਵਾਰੰਟ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਨਾਲ ਜੁੜੇ ਮਾਮਲੇ ‘ਚ ਜਾਰੀ ਕੀਤੇ ਹਨ।

ਦੱਸਣਯੋਗ ਹੈ ਕਿ ਜਨਵਰੀ ‘ਚ ਸੁਲੇਮਾਨੀ ਦਾ ਬਗਦਾਦ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਕਤਲ ਕਰ ਦਿੱਤਾ ਗਿਆ ਸੀ। ਟਰੰਪ ਦੇ ਖਿਲਾਫ ਇਹ ਵਾਰੰਟ ਬਗਦਾਦ ਦੇ ਇਨਵੈਸਟੀਗੇਟਿਵ ਕੋਰਟ ਨੇ ਜਾਰੀ ਕੀਤੇ ਹਨ।

ਇਸ ਤੋਂ ਇਲਾਵਾ ਅਦਾਲਤ ਨੇ ਵਾਸ਼ਿੰਗਟਨ ਦੇ ਇਸ਼ਾਰੇ ‘ਤੇ ਕੀਤੇ ਗਏ ਡਰੋਨ ਹਮਲੇ ਦੀ ਜਾਂਚ ਦੇ ਆਦੇਸ਼ ਵੀ ਦਿੱਤੇ ਹਨ। ਇਸ ਹਮਲੇ ‘ਚ ਜਨਰਲ ਸੁਲੇਮਾਨੀ ਅਤੇ ਅਬੂ ਮਹਦੀ ਅਲ-ਮੁਹਾਂਦਿਸ (Abu Mahdi al-Muhandis) ਮਾਰੇ ਗਏ ਸਨ। ਗ੍ਰਿਫ਼ਤਾਰੀ ਵਾਰੰਟ ਪਹਿਲਾਂ ਤੋਂ ਤੈਅ ਕਤਲਾਂ ਦੇ ਦੋਸ਼ਾਂ ਨੂੰ ਲੈ ਕੇ ਹਨ। ਜਿਸ ਵਿੱਚ ਦੋਸ਼ੀ ਕਰਾਰ ਹੋਣ ‘ਤੇ ਮੌਤ ਦੀ ਸਜ਼ਾ ਹੁੰਦੀ ਹੈ, ਹਾਲਾਂਕਿ ਇਸ ਦੀ ਸੰਭਾਵਨਾ ਘੱਟ ਹੀ ਹੈ ਪਰ ਟਰੰਪ ਲਈ ਇਹ ਸੰਕੇਤ ਹਨ।

Share this Article
Leave a comment