ਕੈਨੇਡਾ 2025 ਤੱਕ ਹਰ ਸਾਲ 500,000 ਨਵੇਂ ਪ੍ਰਵਾਸੀਆਂ ਦਾ ਕਰੇਗਾ ਸਵਾਗਤ

Rajneet Kaur
2 Min Read

ਟੋਰਾਂਟੋ: ਕੈਨੇਡੀਅਨ ਸਰਕਾਰ ਨੇ ਕਾਮਿਆਂ ਦੀ ਘਾਟ ਦੀ ਸਮੱਸਿਆ ਨਾਲ ਨਜਿੱਠਣ ਲਈ 2025 ਤੱਕ ਹਰ ਸਾਲ ਪੰਜ ਲੱਖ ਪਰਵਾਸੀਆਂ ਨੂੰ ਸੱਦਣ ਦਾ ਫ਼ੈਸਲਾ ਕੀਤਾ ਹੈ।  ਉੱਤਰੀ ਅਮਰੀਕੀ ਦੇਸ਼ ਨੇ ਆਪਣਾ 2023 ਇਮੀਗ੍ਰੇਸ਼ਨ ਟੀਚਾ ਵਧਾ ਕੇ 465,000 ਅਤੇ 2024 ਦਾ ਆਪਣਾ ਟੀਚਾ ਕ੍ਰਮਵਾਰ 4 ਪ੍ਰਤੀਸ਼ਤ ਅਤੇ 7.5 ਪ੍ਰਤੀਸ਼ਤ ਵੱਧ ਕੇ 485,000 ਕਰ ਦਿੱਤਾ ਹੈ।

ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਸੀਨ ਫਰੇਜ਼ਰ ਨੇ ਕੈਨੇਡਾ ਦੀ 2023-2025 ਇਮੀਗ੍ਰੇਸ਼ਨ ਪੱਧਰੀ ਯੋਜਨਾ ਜਾਰੀ ਕੀਤੀ ਮੰਤਰਾਲੇ ਦੇ ਬਿਆਨ  ਅਨੁਸਾਰ ਕੈਨੇਡੀਅਨ ਆਰਥਿਕਤਾ ਹੁਣ ਕਾਮਿਆਂ ਦੀ ਗੰਭੀਰ ਘਾਟ ਦਾ ਸਾਹਮਣਾ ਕਰ ਰਹੀ ਹੈ। ਪਿਛਲੇ ਸਾਲ ਕੈਨੇਡਾ ਨੇ 405,000 ਤੋਂ ਵੱਧ ਕਾਮਿਆਂ ਦਾ ਸੁਆਗਤ ਕੀਤਾ ਸੀ।

ਕੈਨੇਡੀਅਨ ਉਦਯੋਗਾਂ ਨੂੰ ਮਜ਼ਦੂਰਾਂ ਦੀ ਵੱਡੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਭਰ ‘ਚ ਲਗਪਗ 10 ਲੱਖ ਨੌਕਰੀਆਂ ਖਾਲੀ ਹਨ। ਨਵੀਂ ਯੋਜਨਾ ਉਨ੍ਹਾਂ ਪ੍ਰਵਾਸੀਆਂ ਦੀ ਗਿਣਤੀ ਵਧਾਉਣ ‘ਤੇ ਜ਼ੋਰ ਦਿੰਦੀ ਹੈ, ਜਿਨ੍ਹਾਂ ਨੂੰ ਅਗਲੇ ਤਿੰਨ ਸਾਲਾਂ ਦੌਰਾਨ ਉਨ੍ਹਾਂ ਦੇ ਕੰਮ ਦੇ ਹੁਨਰ ਜਾਂ ਅਨੁਭਵ ਦੇ ਆਧਾਰ ‘ਤੇ ਦਾਖਲਾ ਦਿੱਤਾ ਜਾਵੇਗਾ। ਸਰਕਾਰ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ‘ਚ ਇੱਕ ਮੱਧਮ ਵਾਧੇ ਦੀ ਯੋਜਨਾ ਬਣਾ ਰਹੀ ਹੈ, ਜੋ ਦੇਸ਼ ‘ਚ ਦਾਖਲ ਹੋਣਗੇ ਅਤੇ ਸ਼ਰਨਾਰਥੀਆਂ ਦੀ ਗਿਣਤੀ ਵਿੱਚ ਕਮੀ। ਨਵੀਂ ਯੋਜਨਾ ਅਨੁਸਾਰ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੇ ਕੁਝ ਦਿਨ ਬਾਅਦ ਆਈ ਹੈ, ਜਦੋਂ ਦੇਸ਼ ਵਿੱਚ ਰਿਕਾਰਡ 23 ਫ਼ੀਸਦੀ ਲੋਕ ਲੈਂਡਡ ਇਮੀਗ੍ਰੈਂਟ ਜਾਂ ਸਥਾਈ ਨਿਵਾਸੀ ਹਨ।

ਕੈਨੇਡਾ ਦੇ ਇੱਕ ਸਥਾਨਿਕ ਨਿਊਜ਼ ਚੈਨਲ ਨੇ ਰਿਪੋਰਟ ਦਿੱਤੀ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਟੀਚਿਆਂ ਵਿੱਚ ਆਰਥਿਕਤਾ ਨੂੰ ਵਧਾਉਣਾ, ਪਰਿਵਾਰਾਂ ਨੂੰ ਮੁੜ ਜੋੜਨਾ ਅਤੇ ਵਿਦੇਸ਼ਾਂ ਵਿੱਚ ਮੁਸ਼ਕਲਾਂ ਤੋਂ ਭੱਜ ਰਹੇ ਸ਼ਰਨਾਰਥੀਆਂ ਨੂੰ ਪਨਾਹ ਦੇਣਾ ਸ਼ਾਮਲ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment