ਈਰਾਨ ‘ਚ ਰਾਸ਼ਟਰਪਤੀ ਚੋਣ ਲਈ ਪਈਆਂ ਵੋਟਾਂ

TeamGlobalPunjab
1 Min Read

ਤਹਿਰਾਨ: ਈਰਾਨ ਵਿੱਚ ਸ਼ੁੱਕਰਵਾਰ ਦਾ ਦਿਨ ਦੇਸ਼ ਦੇ ਵੋਟਰਾਂ ਤੇ ਰਾਸ਼ਟਰਪਤੀ ਦੇ ਉਮੀਦਵਾਰਾਂ ਲਈ ਬਹੁਤ ਖਾਸ ਸੀ। ਸ਼ੁੱਕਰਵਾਰ ਨੂੰ ਈਰਾਨ ਦੇ ਵਿੱਚ ਰਾਸ਼ਟਰਪਤੀ ਅਹੁਦੇ ਲਈ ਚੋਣ ਹੋਈ। ਈਰਾਨ ਦੇ ਮਸ਼ਹੂਰ ਆਗੂ ਆਇਤੁੱਲਾ ਅਲੀ ਖੁਮੈਨੀ ਨੇ ਰਾਜਧਾਨੀ ਤਹਿਰਾਨ ਵਿੱਚ ਆਪਣਾ ਮਤਦਾਨ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਤੁਸੀ ਵੋਟ ਜ਼ਰੂਰ ਕਰੋ ਕਿਉਂਕਿ ਹਰ ਇੱਕ ਵੋਟ ਇਨ੍ਹਾਂ ਚੋਣਾਂ ਵਿੱਚ ਮੱਹਤਤਾ ਰੱਖਦੀ ਹੈ। ਜਿਸ ਨੂੰ ਤੁਸੀ ਅਗਲਾ ਰਾਸ਼ਟਰਪਤੀ ਬਣਾਉਣਾ ਚਾਹੁੰਦੇ ਹੋ ਤਾਂ ਉਸ ਦੇ ਹੱਕ ਵਿੱਚ ਵੋਟ ਕਰਨ ਜ਼ਰੂਰ ਜਾਓ।

ਇਸ ਵਾਰ ਈਰਾਨ ਵਿੱਚ ਰਾਸ਼ਟਰਪਤੀ ਦੀ ਉਮੀਦਵਾਰੀ ਲਈ ਚਾਰ ਉਮੀਦਵਾਰ ਹਨ, ਪਰ ਕਈ ਟੀਵੀ ਚੈਨਲਾਂ ਦੇ ਸਰਵੇਖਣਾਂ ਦੀ ਮੰਨੀਏ ਤਾਂ ਰਈਸੀ ਖੁਮੈਨੀ ਦਾ ਰਾਸ਼ਟਰਪਤੀ ਬਣਨਾ ਤੈਅ ਲੱਗਦਾ ਹੈ, ਜੋ ਕਿ ਦੇਸ਼ ਦੇ ਮੁੱਖ ਜੱਜ ਵੀ ਹਨ।

ਦੂਸਰੇ ਪਾਸੇ ਪ੍ਰਮਾਣੂ ਸਮਝੋਤੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਈਦ ਜਲੀਲੀ ਵੀ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਚੋਣਾਂ ਦੇ ਦੋਰਾਨ ਲੋਕਾਂ ਦੀਆ ਲੰਬੀਆ-ਲੰਬੀਆਂ ਕਤਾਰਾਂ ਵੀ ਦੇਖਣ ਨੂੰ ਮਿਲੀਆ। ਦੱਸ ਦਈਏ ਕਿ ਸ਼ਨੀਵਾਰ ਨੂੰ ਇਨ੍ਹਾਂ ਚੋਣਾਂ ਦੇ ਨਤੀਜੇ ਆ ਜਾਣਗੇ ਅਤੇ ਜੇਤੂ ਨੂੰ ਅਗਸਤ ਵਿੱਚ ਰਾਸ਼ਟਰਪਤੀ ਦਾ ਅਹੁਦਾ ਸਭਾਲਣਾ ਪਵੇਗਾ। ਈਰਾਨ ਦੇ ਵਿੱਚ 50 ਫੀਸਦੀ ਵੋਟਾਂ ਹਾਸਲ ਕਰਨ ਵਾਲੇ ਨੂੰ ਜੇਤੂ ਐਲਾਨਿਆ ਜਾਂਦਾ ਹੈ।

Share this Article
Leave a comment