ਅਮਰੀਕਾ ‘ਚ ਐਂਟੀ ਏਸ਼ੀਅਨ ਹੇਟ ਕਰਾਈਮ ਬਿੱਲ ਪਾਸ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ‘ਚ ਬੀਤੇ ਕਈ ਮਹੀਨੀਆਂ ਤੋਂ ਏਸ਼ਿਆਈ ਮੂਲ ਦੇ ਲੋਕਾਂ ਨਾਲ ਵਾਪਰ ਰਹੀਆਂ ਹਿੰਸਾ ਦੀਆਂ ਘਟਨਾਵਾਂ ਨੂੰ ਦੇਖਦਿਆਂ ਅਮਰੀਕੀ ਸੰਸਦ ਨੇ ਐਂਟੀ ਏਸ਼ੀਅਨ ਹੇਟ ਕਰਾਈਮ ਬਿੱਲ ਪਾਸ ਕਰ ਦਿੱਤਾ ਹੈ। ਮੰਗਲਵਾਰ ਨੂੰ ਸੰਸਦ ਨੇ ਬਿੱਲ ਨੂੰ ਮਨਜ਼ੂਰੀ ਦੇ ਕੇ ਇਸ ਨੂੰ ਦਸਤਖ਼ਤਾਂ ਲਈ ਰਾਸ਼ਟਰਪਤੀ ਜੋਅ ਬਾਇਡਨ ਕੋਲ ਭੇਜ ਦਿੱਤਾ।

ਅਸਲ ‘ਚ ਕੋਰੋਨਾ ਕਾਲ ਦੌਰਾਨ ਏਸ਼ਿਆਈ ਲੋਕਾਂ ‘ਤੇ ਗੰਭੀਰ ਅਪਰਾਧ ਬਹੁਤ ਵਧ ਗਏ ਸਨ, ਜਿਸ ਦੀ ਪੂਰੀ ਦੁਨੀਆ ‘ਚ ਆਲੋਚਨਾ ਕੀਤੀ ਜਾ ਰਹੀ ਸੀ। ਸੰਸਦ ‘ਚ ਇਹ ਬਿੱਲ 62 ਦੇ ਮੁਕਾਬਲੇ 364 ਵੋਟਾਂ ਨਾਲ ਪਾਸ ਕੀਤਾ ਗਿਆ।

ਦੱਸਣਯੋਗ ਹੈ ਕਿ ਅਪਰੈਲ ‘ਚ ਸੰਸਦ ਮੈਂਬਰਾਂ ਵੱਲੋਂ ਇੱਕ ਸਮਝੌਤੇ ’ਤੇ ਪਹੁੰਚਣ ਤੋਂ ਸੈਨੇਟ ਨੇ ਇਸ ਨੂੰ ਇਕ ਵੋਟ ਦੇ ਮੁਕਾਬਲੇ 94 ਵੋਟਾਂ ਨਾਲ ਮਨਜ਼ੂਰੀ ਦਿੱਤੀ ਸੀ। ਉਸ ਵੇਲੇ ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਉਹ ਇਸ ’ਤੇ ਦਸਤਖ਼ਤ ਕਰਨਗੇ।

Share this Article
Leave a comment