ਇਰਾਨ ‘ਚ ਕੋਰੋਨਾ ਕਾਰਨ ਤਬਾਹੀ, ਹਰ 2 ਮਿੰਟ ‘ਚ ਹੋ ਰਹੀ ਇੱਕ ਵਿਅਕਤੀ ਦੀ ਮੌਤ, ਵੈਕਸੀਨ ਦੀ ਵੀ ਕਮੀ

TeamGlobalPunjab
2 Min Read

ਨਿਊਜ਼ ਡੈਸਕ: ਇਰਾਨ ‘ਚ ਕੋਰੋਨਾ ਮਹਾਮਾਰੀ ਦੇ ਚਲਦਿਆਂ ਤਬਾਹੀ ਮਚੀ ਹੋਈ ਹੈ। 8 ਕਰੋੜ ਤੋਂ ਜ਼ਿਆਦਾ ਦੀ ਆਬਾਦੀ ਵਾਲੇ ਦੇਸ਼ ‘ਚ ਹਰ ਦੋ ਮਿੰਟ ਅੰਦਰ ਕਿਸੇ ਇੱਕ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋ ਰਹੀ ਹੈ। ਇਰਾਨ ਸਰਕਾਰ ਦੇ ਟੀਵੀ ਚੈਨਲ ਨੇ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਸੋਮਵਾਰ ਨੂੰ ਵੀ ਇੱਕ ਦਿਨ ਵਿੱਚ 588 ਲੋਕਾਂ ਦੀ ਮੌਤ ਦਾ ਅੰਕੜਾ ਦਰਜ ਕੀਤਾ ਗਿਆ ਹੈ।

ਉੱਥੇ ਹੀ ਮੀਡੀਆ ਦਾ ਕਹਿਣਾ ਹੈ ਕਿ ਦੇਸ਼ ਦੇ ਕਈ ਸ਼ਹਿਰਾਂ ਵਿੱਚ ਹੁਣ ਬੈੱਡਾਂ ਦੀ ਕਮੀ ਹੋ ਗਈ ਹੈ। ਉੱਥੇ ਹੀ ਸੋਸ਼ਲ ਮੀਡੀਆ ‘ਤੇ ਲੋਕ ਸਰਕਾਰ ਵੱਲੋਂ ਵੈਕਸੀਨੇਸ਼ਨ ਦੀ ਹੌਲੀ ਰਫ਼ਤਾਰ ਦੀ ਆਲੋਚਨਾ ਕਰ ਰਹੇ ਹਨ।

ਹੁਣ ਤੱਕ 8.3 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿੱਚ ਸਿਰਫ 4 ਫੀਸਦੀ ਲੋਕਾਂ ਦਾ ਹੀ ਟੀਕਾਕਰਣ ਹੋਇਆ ਹੈ। ਇਰਾਨ ਵਿੱਚ ਕੋਰੋਨਾ ਕਾਰਨ ਹੁਣ ਤੱਕ 94,603 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਬੀਤੇ ਇੱਕ ਦਿਨ ਵਿੱਚ ਹੀ 40,808 ਨਵੇਂ ਕੇਸ ਮਿਲੇ ਹਨ ਅਤੇ 588 ਦੀ ਮੌਤ ਹੋਈ ਹੈ। ਇਰਾਨ ਦੀ ਹੈਲਥ ਮਿਨਿਸਟਰੀ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕੋਰੋਨਾ ਦੀ 5ਵੀਂ ਲਹਿਰ ਚੱਲ ਰਹੀ ਹੈ ਅਤੇ ਇਸ ਦਾ ਕਹਿਰ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਧ ਸਕਦਾ ਹੈ। ਇਹੀ ਨਹੀਂ ਇਰਾਨ ਸਰਕਾਰ ਦਾ ਕਹਿਣਾ ਹੈ ਕਿ ਅਸੀ ਇਹ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਹਾਂ ਕਿ ਇਹ ਸੰਕਟ ਕਿੰਨਾ ਵਧਣ ਵਾਲਾ ਹੈ। ਫਿਲਹਾਲ ਹਸਪਤਾਲਾਂ ਵਿੱਚ ਬੈੱਡਾਂ ਦੀ ਕਮੀ ਹੈ। ਇਹੀ ਨਹੀਂ ਦੇਸ਼ ਵਿੱਚ ਟੀਕਿਆਂ ਦੀ ਵੀ ਕਮੀ ਹੈ, ਜਿਸ ਦੇ ਚਲਦੇ ਵੈਕਸੀਨੇਸ਼ਨ ਦਾ ਅਭਿਆਨ ਅੱਗੇ ਨਹੀਂ ਵੱਧ ਰਿਹਾ ਹੈ।

Share This Article
Leave a Comment