ਇਜ਼ਰਾਈਲ ਨੇ ਮੁੜ ਇਰਾਨੀ ਪਰਮਾਣੂ ਟਿਕਾਣਿਆ ‘ਤੇ ਕੀਤਾ ਹਮਲਾ: ਇਰਾਨ ਨੇ ਵੀ ਮਿਜ਼ਾਈਲਾਂ ਨਾਲ ਦਿੱਤਾ ਜਵਾਬ

Global Team
1 Min Read

ਨਿਊਜ਼ ਡੈਸਕ: ਇਜ਼ਰਾਇਲ ਨੇ ਲਗਾਤਾਰ ਦੂਜੇ ਦਿਨ ਇਰਾਨ ’ਤੇ ਹਵਾਈ ਹਮਲੇ ਕੀਤੇ। ਇਜ਼ਰਾਇਲੀ ਜੰਗੀ ਜਹਾਜ਼ਾਂ ਨੇ ਸ਼ੁੱਕਰਵਾਰ ਦੇਰ ਰਾਤ ਇਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਇਲੀ ਹਮਲਿਆਂ ਵਿੱਚ ਹੁਣ ਤੱਕ 78 ਲੋਕ ਮਾਰੇ ਗਏ ਅਤੇ 350 ਤੋਂ ਵੱਧ ਜ਼ਖਮੀ ਹੋਏ।

ਜਵਾਬ ਵਿੱਚ, ਇਰਾਨ ਨੇ ਇਜ਼ਰਾਈਲ ਵੱਲ 150 ਬੈਲਿਸਟਿਕ ਮਿਜ਼ਾਈਲਾਂ ਚਲਾਈਆਂ। ਇਨ੍ਹਾਂ ਵਿੱਚੋਂ 6 ਮਿਜ਼ਾਈਲਾਂ ਰਾਜਧਾਨੀ ਤੇਲ ਅਵੀਵ ਵਿੱਚ ਡਿੱਗੀਆਂ, ਜਿਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਇਸ ਤੋਂ ਇਲਾਵਾ, 63 ਲੋਕ ਜ਼ਖਮੀ ਹੋਏ। ਇਰਾਨੀ ਮੀਡੀਆ ਨੇ ਇਜ਼ਰਾਇਲੀ ਰੱਖਿਆ ਮੰਤਰਾਲੇ ਨੂੰ ਵੀ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ।

ਇਰਾਨ ਵੱਲੋਂ ਹਮਲੇ ਦੀ ਸੰਭਾਵਨਾ ਨੂੰ ਦੇਖਦਿਆਂ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਸੁਰੱਖਿਅਤ ਸਥਾਨ ’ਤੇ ਤਬਦੀਲ ਕਰ ਦਿੱਤਾ ਗਿਆ ਸੀ। ਇਜ਼ਰਾਈ ਨੇ ਇਕ ਦਿਨ ਪਹਿਲਾਂ ਸਵੇਰੇ 5:30 ਵਜੇ ਇਰਾਨ ਦੇ ਪਰਮਾਣੂ ਅਤੇ ਕਈ ਫੌਜੀ ਟਿਕਾਣਿਆਂ ’ਤੇ ਹਮਲਾ ਕੀਤਾ ਸੀ। ਇਸ ਵਿੱਚ 6 ਪਰਮਾਣੂ ਵਿਗਿਆਨੀ ਅਤੇ 20 ਤੋਂ ਵੱਧ ਫੌਜੀ ਕਮਾਂਡਰ ਮਾਰੇ ਗਏ ਸਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment