48 ਘੰਟਿਆਂ ‘ਚ ਤੀਜੀ ਵਾਰ ਪਾਕਿਸਤਾਨ ਪਹੁੰਚੇ ਇਰਾਨੀ ਵਿਦੇਸ਼ ਮੰਤਰੀ; ਅਰਾਘਚੀ ਦੀ ਵਾਰ-ਵਾਰ ਇਸਲਾਮਾਬਾਦ ਫੇਰੀ ਨੇ ਵਧਾਈ ਹਲਚਲ!

Global Team
2 Min Read

ਇਸਲਾਮਾਬਾਦ: ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਮੰਗਲਵਾਰ ਨੂੰ ਇੱਕ ਵਾਰ ਫਿਰ ਪਾਕਿਸਤਾਨ ਪਹੁੰਚੇ ਹਨ। ਪਿਛਲੇ 48 ਘੰਟਿਆਂ ਵਿੱਚ ਇਸਲਾਮਾਬਾਦ ਦੀ ਇਹ ਉਹਨਾਂ ਦੀ ਤੀਜੀ ਯਾਤਰਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਤੀਜੀ ਯਾਤਰਾ ਅਮਰੀਕਾ ਨਾਲ ਚੱਲ ਰਹੇ ਸੰਘਰਸ਼ ਨੂੰ ਖ਼ਤਮ ਕਰਨ ਲਈ ਇੱਕ ਵਿਆਪਕ ਕੂਟਨੀਤਕ ਯਤਨ ਦਾ ਹਿੱਸਾ ਹੈ।

ਅਰਾਘਚੀ ਦੀਆਂ ਵਾਰ-ਵਾਰ ਪਾਕਿਸਤਾਨ ਯਾਤਰਾਵਾਂ ਇਸ ਗੱਲ ਦਾ ਸੰਕੇਤ ਦਿੰਦੀਆਂ ਹਨ ਕਿ ਇਸਲਾਮਾਬਾਦ ਮੌਜੂਦਾ ਸਥਿਤੀ ਵਿੱਚ ਇੱਕ ਸ਼ਾਂਤੀ ਦੂਤ ਦੀ ਭੂਮਿਕਾ ਨਿਭਾ ਰਿਹਾ ਹੈ। ਖ਼ਾਸ ਤੌਰ ‘ਤੇ ਇਹ ਯਾਤਰਾ ਇਰਾਨ ਅਤੇ ਅਮਰੀਕਾ ਵਿਚਾਲੇ ਅਸਿੱਧੇ ਆਦਾਨ-ਪ੍ਰਦਾਨ ਨੂੰ ਸੁਖਾਲਾ ਬਣਾਉਣ ਵਿੱਚ ਪਾਕਿਸਤਾਨ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੀ ਹੈ।

ਇਸ ਤੋਂ ਪਹਿਲਾਂ ਅਰਾਘਚੀ ਨੇ ਸੇਂਟ ਪੀਟਰਸਬਰਗ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕੀਤੀ ਸੀ। ਇਸ ਬੈਠਕ ਵਿੱਚ ਦੁਵੱਲੇ ਸਬੰਧਾਂ ਅਤੇ ਖੇਤਰੀ ਵਿਕਾਸ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਇੱਕ ਬਿਆਨ ਵਿੱਚ ਅਰਾਘਚੀ ਨੇ ਦੱਸਿਆ ਕਿ ਇਹ ਬੈਠਕ ਡੇਢ ਘੰਟੇ ਤੋਂ ਵੱਧ ਚੱਲੀ ਅਤੇ ਇਸ ਵਿੱਚ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਥੋਪੀ ਗਈ ਜੰਗ ਅਤੇ ਹਮਲੇ ਦੇ ਸਬੰਧ ਵਿੱਚ ਵਿਸਥਾਰਪੂਰਵਕ ਚਰਚਾ ਹੋਈ।

ਈਰਾਨੀ ਵਿਦੇਸ਼ ਮੰਤਰੀ ਨੇ ਕਿਹਾ, “ਰੂਸੀ ਰਾਸ਼ਟਰਪਤੀ ਪੁਤਿਨ ਨਾਲ ਸਾਡੀ ਬੈਠਕ ਬਹੁਤ ਵਧੀਆ ਰਹੀ। ਇਸ ਵਿੱਚ ਦੁਵੱਲੇ ਸਬੰਧਾਂ, ਖੇਤਰੀ ਮੁੱਦਿਆਂ ਦੇ ਨਾਲ-ਨਾਲ ਅਮਰੀਕਾ ਅਤੇ ਜ਼ਯੋਨੀ ਸ਼ਾਸਨ (ਇਜ਼ਰਾਈਲ) ਦੁਆਰਾ ਜੰਗ ਅਤੇ ਹਮਲੇ ਦੇ ਮੁੱਦੇ ‘ਤੇ ਵਿਸਥਾਰ ਨਾਲ ਚਰਚਾ ਹੋਈ।”

ਇਸ ਮੀਟਿੰਗ ਵਿੱਚ ਪੁਤਿਨ ਨੇ ਇਰਾਨ ਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਇਰਾਨ ਦਾ ਖੁੱਲ੍ਹ ਕੇ ਸਮਰਥਨ ਕੀਤਾ। ਸੇਂਟ ਪੀਟਰਸਬਰਗ ਮੀਟਿੰਗ ਵਿੱਚ ਪੁਤਿਨ ਨੇ ਕਿਹਾ ਕਿ ਰੂਸ ਹਰ ਉਹ ਕੰਮ ਕਰੇਗਾ, ਜੋ ਇਰਾਨ ਅਤੇ ਇਸ ਇਲਾਕੇ ਦੇ ਦੂਜੇ ਦੇਸ਼ਾਂ ਦੇ ਹਿੱਤ ਵਿੱਚ ਹੋਵੇ। ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਇਰਾਨ ਅਮਰੀਕਾ ਨਾਲ ਜੰਗ ਲੜ ਰਿਹਾ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment