ਪੰਜਾਬ ‘ਚ 6 IPS ਅਧਿਕਾਰੀਆਂ ਦੇ ਤਬਾਦਲੇ; ਸ਼ਰਦ ਸੱਤਿਆ ਚੌਹਾਨ ਨਵੇਂ ਵਿਜੀਲੈਂਸ ਚੀਫ਼ ਡਾਇਰੈਕਟਰ ਨਿਯੁਕਤ

Global Team
1 Min Read

ਚੰਡੀਗੜ੍ਹ : ਪੰਜਾਬ ‘ਚ ਵੱਡੇ ਪੱਧਰ ‘ਤੇ ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਸਰਕਾਰ ਨੇ 6 IPS ਅਧਿਕਾਰੀਆਂ ਨੂੰ ਇਧਰੋਂ ਓਧਰ ਕਰ ਦਿੱਤਾ ਹੈ । ਜਾਰੀ ਹੁਕਮਾਂ ਅਨੁਸਾਰ ਵਿਜੀਲੈਂਸ ਬਿਊਰੋ ਦੇ ਮੁਖੀ ਨੂੰ ਬਦਲ ਦਿੱਤਾ ਗਿਆ ਹੈ, ਡਾ. ਸ਼ਰਦ ਸੱਤਿਆ ਚੌਹਾਨ ਨੂੰ ਪੰਜਾਬ ਵਿਜੀਲੈਂਸ ਬਿਊਰੋ ਦਾ ਨਵਾਂ ਚੀਫ਼ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।

ਉੱਥੇ ਹੀ ਨਵਾਂ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ (ਕਾਨੂੰਨ ਅਤੇ ਵਿਵਸਥਾ) ਵੀ ਨਿਯੁਕਤ ਕੀਤਾ ਗਿਆ ਹੈ ਪੀ.ਕੇ. ਸਿਨਹਾ ਨੂੰ ਲਾਅ ਐਂਡ ਆਰਡਰ ਦਾ ਸਪੈਸ਼ਲ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਉਹ 1 ਮਈ 2024 ਤੋਂ ਮੌਜੂਦਾ ਅਧਿਕਾਰੀ ਅਰਪਿਤ ਸ਼ੁਕਲਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਇਹ ਅਹੁਦਾ ਸੰਭਾਲਣਗੇ।

ਪੜ੍ਹੋ ਪੂਰੀ ਸੂਚੀ

Share This Article
Leave a Comment