ਚੰਡੀਗੜ੍ਹ : ਆਈਪੀਐਲ 2026 ਦਾ ਚੌਥਾ ਮੁਕਾਬਲਾ ਅੱਜ ਗੁਜਰਾਤ ਟਾਈਟਨਸ ਅਤੇ ਪੰਜਾਬ ਕਿੰਗਜ਼ ਵਿਚਕਾਰ ਖੇਡਿਆ ਜਾਵੇਗਾ। ਇਹ ਮੁਕਾਬਲਾ ਅੱਜ ਯਾਨੀ ਕਿ ਮੰਗਲਵਾਰ, 31 ਮਾਰਚ ਨੂੰ ਮੋਹਾਲੀ ਵਿੱਚ ਹੋਵੇਗਾ। ਇਸ ਸੀਜ਼ਨ ਵਿੱਚ ਦੋਵੇਂ ਟੀਮਾਂ ਪਹਿਲੀ ਵਾਰ ਆਹਮੋ -ਸਾਹਮਣੇ ਹੋਣਗੀਆਂ। ਪੰਜਾਬ ਕਿੰਗਜ਼ ਦੀ ਕਪਤਾਨੀ ਸ਼੍ਰੇਅਸ ਅਈਅਰ ਕਰਨਗੇ, ਜਦਕਿ ਸ਼ੁਭਮਨ ਗਿੱਲ ਦੇ ਹੱਥਾਂ ਵਿੱਚ ਗੁਜਰਾਤ ਟਾਈਟਨਸ ਦੀ ਕਪਤਾਨੀ ਹੋਵੇਗੀ। ਇਹ ਮੁਕਾਬਲਾ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇਸ ਦੇ ਲਈ 7:00 ਵਜੇ ਟਾਸ ਕੀਤਾ ਜਾਵੇਗਾ। ਉੱਥੇ ਹੀ ਦਰਸ਼ਕਾਂ ਦੇ ਆਉਣ ਲਈ 3:30 ਵਜੇ ਤੋਂ ਗੇਟ ਖੋਲ੍ਹ ਦਿੱਤੇ ਜਾਣਗੇ। ਦਰਸ਼ਕਾਂ ਦੀ ਐਂਟਰੀ ਲਈ 10 ਗੇਟ ਬਣਾਏ ਗਏ ਹਨ। ਇਨ੍ਹਾਂ ਵਿੱਚੋਂ ਗੇਟ ਨੰਬਰ 1 ਸਰੀਰਕ ਤੌਰ ‘ਤੇ ਅਸਮਰੱਥ ਲੋਕਾਂ ਲਈ ਹੋਵੇਗਾ।

ਆਈਪੀਐਲ 2026 ਲਈ ਮੁੱਲਾਂਪੁਰ-ਚੰਡੀਗੜ੍ਹ ਬੈਰੀਅਰ ਤੋਂ ਲੈ ਕੇ ਸਟੇਡੀਅਮ ਰੋਡ ਤੱਕ ਦੇ ਟ੍ਰੈਫਿਕ ਵਿੱਚ ਕੁਝ ਬਦਲਾਅ ਕੀਤੇ ਗਏ ਹਨ। ਦੱਖਣ ਮਾਰਗ ਤੋਂ ਆਉਣ ਵਾਲੇ ਵਾਹਨ ਚਾਲਕਾਂ ਕੋਲ ਸਟੇਡੀਅਮ ਪਹੁੰਚਣ ਦੇ ਦੋ ਵਿਕਲਪ ਹੋਣਗੇ: ਪਹਿਲਾ ਵਿਕਲਪ: ਮੁੱਲਾਂਪੁਰ-ਚੰਡੀਗੜ੍ਹ ਬੈਰੀਅਰ ਤੋਂ ਖੱਬੇ ਮੁੜੋ ਅਤੇ ਬੱਦੀ-ਕੁਰਾਲੀ ਰੋਡ ਵੱਲ ਵਧੋ। ਓਮੈਕਸ ਸ਼ਿਪ ਬਿਲਡਿੰਗ ਦੇ ਕੋਲੋਂ ਫਿਰ ਖੱਬੇ ਮੁੜ ਕੇ PR-7 (ਏਅਰਪੋਰਟ ਰੋਡ) ‘ਤੇ ਚੜ੍ਹੋ। ਉੱਥੋਂ ਸਟੇਡੀਅਮ ਰੋਡ ਲਈ ਖੱਬੇ ਮੁੜੋ।
ਦੂਜਾ ਰੂਟ: ਬੈਰੀਅਰ ਤੋਂ ਖੱਬੇ ਮੁੜ ਕੇ ਬੱਦੀ-ਕੁਰਾਲੀ ਰੋਡ ‘ਤੇ ਸਿੱਧਾ ਚੱਲਦੇ ਰਹੋ। ਇਕੋ ਸਿਟੀ-1 (Eco City-1) ਟਾਊਨਸ਼ਿਪ ਦੇ ਕੋਲੋਂ ਖੱਬੇ ਮੁੜੋ ਅਤੇ PR-6 ਰੋਡ ਰਾਹੀਂ ਸਿੱਧੇ ਸਟੇਡੀਅਮ ਰੋਡ ਪਹੁੰਚੋ। ਇਸ ਤੋਂ ਇਲਾਵਾ ਲਾਈਵ ਟ੍ਰੈਫਿਕ ਅਪਡੇਟ ਲਈ ਨੇਵੀਗੇਸ਼ਨ ਆਨ ਰੱਖਿਆ ਜਾ ਸਕਦਾ ਹੈ , ਕਿਉਂਕਿ ਰੂਟਾਂ ਵਿੱਚ ਬਦਲਾਅ (ਡਾਇਵਰਜ਼ਨ) ਕਾਰਨ ਕੁਝ ਲਿੰਕ ਰੋਡਸ ‘ਤੇ ਵਾਹਨਾਂ ਦਾ ਦਬਾਅ ਵੱਧ ਸਕਦਾ ਹੈ।
ਸੰਭਾਵਿਤ ਪਲੇਇੰਗ XI:
ਗੁਜਰਾਤ ਟਾਈਟਨਸ
ਸ਼ੁਭਮਨ ਗਿੱਲ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਸਾਈ ਸੁਦਰਸ਼ਨ, ਸ਼ਾਹਰੁਖ ਖਾਨ, ਗਲੇਨ ਫਿਲਿਪਸ, ਮੁਹੰਮਦ ਸਿਰਾਜ, ਰਾਹੁਲ ਤੇਵਤੀਆ, ਰਾਸ਼ਿਦ ਖਾਨ, ਕੈਗਿਸੋ ਰਬਾਡਾ, ਵਾਸ਼ਿੰਗਟਨ ਸੁੰਦਰ, ਪ੍ਰਸਿੱਧ ਕ੍ਰਿਸ਼ਨਾ।
ਪੰਜਾਬ ਕਿੰਗਜ਼
ਸ਼੍ਰੇਅਸ ਅਈਅਰ (ਕਪਤਾਨ), ਮਾਰਕਸ ਸਟੋਇਨਿਸ, ਪ੍ਰਭਸਿਮਰਨ ਸਿੰਘ (ਵਿਕਟਕੀਪਰ), ਪ੍ਰਿਆਂਸ਼ ਆਰੀਆ, ਯੁਜ਼ਵੇਂਦਰ ਚਹਿਲ, ਨੇਹਲ ਵਢੇਰਾ, ਸ਼ਸ਼ਾਂਕ ਸਿੰਘ, ਹਰਪ੍ਰੀਤ ਬਰਾੜ, ਅਰਸ਼ਦੀਪ ਸਿੰਘ, ਅਜ਼ਮਤੁੱਲਾ ਉਮਰਜ਼ਈ, ਲਾਕੀ ਫਰਗਿਊਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

