LAC ਤਣਾਅ: ਭਾਰਤੀ-ਚੀਨੀ ਫੌਜ ਵਿਚਾਲੇ ਹੋਈ ਝੜਪ ਦੀ ਵੀਡੀਓ ਆਈ ਸਾਹਮਣੇ !

TeamGlobalPunjab
2 Min Read

ਨਿਊਜ਼ ਡੈਸਕ: ਭਾਰਤ ਅਤੇ ਚੀਨ ਵਿਚਾਲੇ ਲਦਾਖ ‘ਚ ਜਾਰੀ ਵਿਵਾਦ ਹਾਲੇ ਖਤਮ ਵੀ ਨਹੀਂ ਹੋਇਆ ਕਿ ਚੀਨੀ ਫੌਜੀਆਂ ਦੀ ਭਾਰਤੀ ਫੌਜ ਨਾਲ ਝੜਪ ਦੀ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ। ਰਿਪੋਰਟਾਂ ਮੁਤਾਬਕ ਅਜਿਹਾ ਦੱਸਿਆ ਜਾ ਰਿਹਾ ਹੈ ਕਿ ਇਹ ਝੜਪ ਸਿੱਕਮ ਵਿੱਚ ਕਿਸੇ ਉਚਾਈ ਵਾਲੀ ਥਾਂ ‘ਤੇ ਹੋ ਰਹੀ ਹੈ। ਵਾਇਰਲ ਵੀਡੀਓ ‘ਚ ਭਾਰਤੀ ਅਤੇ ਚੀਨੀ ਫੌਜੀ ਆਪਸ ਵਿੱਚ ਭਿੜਦੇ ਨਜ਼ਰ ਰਹੇ ਹਨ। ਵੀਡੀਓ ਵਿੱਚ ਭਾਰਤੀ ਅਤੇ ਚੀਨੀ ਫੌਜੀ ਇੱਕ ਦੂੱਜੇ ਨਾਲ ਬਹਿਸ ਕਰਦੇ ਅਤੇ ਧੱਕਾ ਦਿੰਦੇ ਦਿਖ ਰਹੇ ਹਨ, ਦੋਵਾਂ ਵੱਲੋਂ ਗੋ ਬੈਕ ਅਤੇ ਡੋਂਟ ਫਾਈਟ ਦੀਆਂ ਆਵਾਜ਼ਾਂ ਵੀ ਆ ਰਹੀਆਂ ਹਨ। ਹਾਲਾਂਕਿ ਫੌਜ ਵੱਲੋਂ ਇਸਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

ਦੋਵੇਂ ਫੌਜਾਂ ਦੇ ਜਵਾਨਾਂ ਵਿੱਚ ਹੱਥੋਪਾਈ ਦੀ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੂਰਾ ਖੇਤਰ ਬਰਫ ਨਾਲ ਢਕਿਆ ਹੋਇਆ ਹੈ। ਕੁੱਝ ਹੀ ਸਮੇਂ ਬਾਅਦ ਲੜਾਈ ਥੋੜ੍ਹੀ ਸ਼ਾਂਤ ਹੁੰਦੀ ਹੈ, ਤਾਂ ਇੱਕ ਭਾਰਤੀ ਅਧਿਕਾਰੀ ਪੁੱਛਦਾ ਹੈ ਕਿ ਲੜਾਈ ਦੌਰਾਨ ਕਿਸੇ ਚੀਨੀ ਫੌਜੀ ਨੂੰ ਸੱਟ ਤਾਂ ਨਹੀਂ ਲੱਗੀ ? ਉਹ ਠੀਕ ਤਾਂ ਹੈ ਨਾਂ ?

ਇਹ ਵੀਡੀਓ ਕਦੋਂ ਸ਼ੂਟ ਕੀਤੀ ਗਈ ਇਸ ਦੀ ਜਾਣਕਾਰੀ ਤਾਂ ਨਹੀਂ ਮਿਲੀ ਹੈ ਪਰ ਇਹ ਵੀਡੀਓ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਭਾਰਤੀ ਅਤੇ ਚੀਨੀ ਫੌਜ ਵਿਚਾਲੇ ਗਲਵਾਨ ਵਿੱਚ ਹੋਈ ਹਿੰਸਕ ਝੜਪ ਅਤੇ ਚੀਨ ਨਾਲ ਜੁੜੀ ਹੋਰ ਸਰਹੱਦਾਂ ‘ਤੇ ਜਾਰੀ ਤਣਾਅ ‘ਤੇ ਗੱਲਬਾਤ ਲਈ ਬੈਠੇ ਸਨ। ਅੱਜ ਲਦਾਖ ‘ਚ ਭਾਰਤੀ ਖੇਤਰ ਚੁਸ਼ਲੂ ਅਤੇ ਚੀਨ ਦੀ ਸਰਹੱਦ ‘ਚ ਲੱਗੇ ਮੋਲਡੋ ‘ਤੇ ਲੈਫਟਿਨੈਂਟ ਜਨਰਲ ਪੱਧਰ ਦੀ ਗੱਲ ਬਾਤ ਹੋਈ। ਇਸ ਤੋਂ ਪਹਿਲਾਂ ਇਸ ਪੱਧਰ ‘ਤੇ 6 ਜੂਨ ਨੂੰ ਗੱਲ ਬਾਤ ਹੋਈ ਸੀ ਜਦੋਂ ਭਾਰਤੀ ਅਤੇ ਚੀਨੀ ਫੌਜੀ ਤਣਾਅ ਘੱਟ ਕਰਨ ਅਤੇ ਫੌਜੀਆਂ ਦੇ ਪਿੱਛੇ ਹੱਟਣ ‘ਤੇ ਰਾਜ਼ੀ ਹੋਏ ਸਨ।

 

- Advertisement -

Share this Article
Leave a comment