ਨਵੀਂ ਦਿੱਲੀ : ਆਈਪੀਐਲ ਮੁਕਾਬਲੇ ਵਿੱਚ ਅੱਜ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਸ ਬੈਂਗਲੁਰੂ ਦੀ ਟੀਮ ਆਹਮੋ ਸਾਹਮਣੇ ਹੋਣਗੇ।ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਮਹਿੰਦਰ ਸਿੰਘ ਧੋਨੀ ਕਰ ਰਹੇ ਹਨ ਅਤੇ ਵਿਰਾਟ ਕੋਹਲੀ ਬੈਂਗਲੁਰੂ ਟੀਮ ਦੀ ਅਗਵਾਈ ਕਰ ਰਹੇ ਹਨ।
ਚੇਨਈ ਨੂੰ ਪਿਛਲੇ ਮੁਕਾਬਲੇ ਵਿੱਚ ਕੋਲਕਾਤਾ ਨਾਈਟ ਰਾਈਡਰਸ ਹੱਥੋਂ 10 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਤਰ੍ਹਾਂ ਬੈਂਗਲੁਰੂ ਨੂੰ ਵੀ ਦਿੱਲੀ ਕੈਪੀਟਲਜ਼ ਹੱਥੋਂ 59 ਦੌੜਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ।
ਦੋਵੇਂ ਟੀਮਾਂ ਪਿਛਲੀ ਹਾਰ ਨੂੰ ਭੁਲਾ ਕੇ ਜਿੱਤ ਦੀ ਰਾਹ ਤੇ ਅੱਗੇ ਵਧਣ ਦੇ ਇਰਾਦੇ ਨਾਲ ਮੈਦਾਨ ‘ਚ ਉਤਰਨਗੀਆਂ ਮੈਚ ਦੌਰਾਨ ਮਹਿੰਦਰ ਸਿੰਘ ਧੋਨੀ ‘ਤੇ ਵੀ ਸਭ ਦੀ ਨਜ਼ਰ ਹੋਵੇਗੀ। ਉਧਰ ਵਿਰਾਟ ਕੋਹਲੀ ਵੀ ਸਭ ਦੇ ਚਹੇਤੇ ਹਨ। ਇਸ ਲਈ ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਜ਼ਬਰਦਸਤ ਹੋਣ ਵਾਲਾ ਹੈ।