INX media case ਨਵੀਂ ਦਿੱਲੀ: ਬਹੁਚਰਚਿਤ ਆਈ.ਐੱਨ.ਐੱਕਸ. ਮੀਡੀਆ ਕੇਸ ‘ਚ ਦਿੱਲੀ ਹਾਈਕੋਰਟ ਨੇ ਮੰਗਲਵਾਰ ਨੂੰ ਸਾਬਕਾ ਵਿੱਤ ਮੰਤਰੀ ਤੇ ਕਾਂਗਰਸੀ ਆਗੂ ਪੀ.ਚਿਦਾਂਬਰਮ ਦੀ ਅਗਾਉਂ ਜ਼ਮਾਨਤ ਖਾਰਜ ਕਰ ਦਿੱਤੀ ਸੀ। ਜਿਸ ਤੋਂ ਬਾਅਦ ਉਹ ਗਾਇਬ ਸਨ ਤੇ ਈ.ਡੀ ਵੱਲੋਂ ਉਨਾਂ ਦੀ ਭਾਲ ਕੀਤੀ ਜਾ ਰਹੀ ਸੀ।
ਬੁੱਧਵਾਰ ਰਾਤ ਨੂੰ ਅਚਾਨਕ ਪੀ. ਚਿਦਾਂਬਰਮ ਕਾਂਗਰਸ ਮੁੱਖ ਦਫਤਰ ਪੁੱਜੇ ਤੇ ਆਪਣੇ ਉੱਪਰ ਲੱਗੇ ਦੋਸ਼ਾਂ ਦਾ ਖੰਡਨ ਕੀਤਾ। ਉਨ੍ਹਾਂ ਦੇ ਕਾਂਗਰਸ ਮੁੱਖ ਦਫਤਰ ਪਹੁੰਚਣ ਦੀ ਜਾਣਕਾਰੀ ਮਿਲਦਿਆਂ ਹੀ ਸੀ. ਬੀ. ਆਈ. ਦੀ ਟੀਮ ਵੀ ਉਥੋਂ ਲਈ ਰਵਾਨਾ ਹੋ ਗਈ। ਹਾਲਾਂਕਿ ਉਨ੍ਹਾਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਚਿਦਾਂਬਰਮ ਆਪਣੇ ਘਰ ਚਲੇ ਗਏ।
ਜਾਣਕਾਰੀ ਮਿਲਦਿਆਂ ਹੀ ਸੀ. ਬੀ. ਆਈ. ਟੀਮ ਵੀ ਉਨ੍ਹਾਂ ਦੇ ਘਰ ਚਲੀ ਗਈ। ਜਦੋਂ ਉਨ੍ਹਾਂ ਵੱਲੋਂ ਦਰਵਾਜ਼ਾ ਨਹੀਂ ਖੋਲ੍ਹਿਆ ’ਤੇ ਸੀ. ਬੀ. ਆਈ. ਦੇ ਅਧਿਕਾਰੀ ਕੰਧ ਟੱਪ ਕੇ ਅੰਦਰ ਦਾਖਲ ਹੋ ਗਏ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਸ ਤੋਂ ਬਾਅਦ ਸੀ.ਬੀ.ਆਈ. ਨੇ ਪੁੱਛਗਿੱਛ ਅਰੰਭ ਦਿੱਤੀ ਹੈ। ਅੱਜ ਕੋਰਟ ਵਿਚ ਉਨ੍ਹਾਂ ਨੂੰ ਪੇਸ਼ ਕੀਤਾ ਜਾਵੇਗਾ।
ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ 305 ਕਰੋੜ ਦੇ ਆਈ. ਐੱਨ. ਐੱਕਸ. ਮੀਡੀਆ ਮਾਮਲੇ ਵਿਚ ਚਿਦਾਂਬਰਮ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਜਿਸ ਤੋਂ ਬਾਅਦ ਸੀ. ਬੀ. ਆਈ. ਤੇ ਈ. ਡੀ. ਨੇ ਉਨ੍ਹਾਂ ਦੇ ਜੋਰਬਾਗ ਸਥਿਤ ਘਰ ’ਤੇ ਛਾਪਾ ਮਾਰਿਆ ਸੀ ਪਰ ਉਹ ਘਰ ਨਹੀਂ ਮਿਲੇ ਸਨ।
ਜਾਂਚ ਏਜੰਸੀਆਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸਾਲ 2007 ‘ਚ ਜਿਸ ਵੇਲੇ ਚਿਦਾਂਬਰਮ ਵਿੱਤ ਮੰਤਰੀ ਸਨ ਉਦੋਂ ਉਨ੍ਹਾਂ ਵੱਲੋਂ ਪੀਟਰ ਮੁਖਰਜੀ ਤੇ ਇੰਦਰਾਣੀ ਮੁਖਰਜੀ ਦੀ ਕੰਪਨੀ ਆਈ.ਐੱਨ.ਐੱਕਸ. ਮੀਡੀਆ ਨੂੰ ਮਨਜ਼ੂਰੀ ਦਿਵਾਈ ਗਈ ਸੀ। ਜਿਸ ਤੋਂ ਬਾਅਦ ਇਸ ਆਈ.ਐੱਨ.ਐੱਕਸ. ‘ਚ 305 ਕਰੋੜ ਦਾ ਵਿਦੇਸ਼ੀ ਨਿਵੇਸ਼ ਆਇਆ। ਜਿਸ ‘ਚ ਸਿਰਫ 5 ਕਰੋੜ ਦੇ ਨਿਵੇਸ਼ ਦੀ ਮਨਜ਼ੂਰੀ ਮਿਲੀ ਸੀ ਪਰ ਆਈ.ਐੱਨ.ਐੱਕਸ. ਮੀਡੀਆ ‘ਚ 300 ਕਰੋੜ ਤੋਂ ਜ਼ਿਆਦਾ ਦਾ ਨਿਵੇਸ਼ ਹੋਇਆ।
ਇਸ ਸਾਰੀ ਖੇਡ ਦਾ ਖੁਲਾਸਾ ਉਸ ਵੇਲੇ ਹਇਆ ਜਦੋਂ 2 ਡੀ ਸਪੈਕਟਰਮ ਘਪਲੇ ਦੀ ਜਾਂਚ ਦੌਰਾਨ ਏਅਰਸੈੱਲ-ਮੈਕਸਿਸ ਡੀਲ ਦੀ ਜਾਂਚ ਸ਼ੁਰੂ ਹੋਈ। ਇਸ ਡੀਲ ‘ਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਈ.ਡੀ. ਟੀਮ ਦਾ ਧਿਆਨ ਉਸ ਸਮੇਂ ਪੀ.ਚਿਦਾਂਬਰਮ ਵੱਲ ਗਿਆ ਜਦੋਂ ਮੈਕਸਿਸ ਨਾਲ ਜੁੜੀਆਂ ਕੰਪਨੀਆਂ ਤੋਂ ਉਸ ਸਮੇਂ ਪੀ.ਚਿਦਾਂਬਰਮ ਦੇ ਬੇਟੇ ਕਾਰਤੀ ਨਾਲ ਜੁੜੀਆਂ ਕੰਪਨੀਆਂ ‘ਚ ਪੈਸੇ ਆਉਣ ਦਾ ਪਤਾ ਲੱਗਿਆਂ।
ਜਦੋਂ ਈ.ਡੀ ਮਾਮਲੇ ਦੀ ਜੜ੍ਹ ਤਕ ਪਹੁੰਚੀ ਤਾਂ ਇਸ ਕੇਸ ‘ਚ ਰਿਸ਼ਵਤਖੋਰੀ ਦੀਆਂ ਗੱਲਾਂ ਸਾਹਮਣੇ ਆਉਣ ਲੱਗੀਆਂ। ਆਈ.ਐੱਨ.ਐੱਕਸ. ਦੇ ਪ੍ਰਮੋਟਰ ਇੰਦਰਾਣੀ ਮੁਖਰਜੀ ਦੇ ਸਰਕਾਰੀ ਗਵਾਹ ਬਣਨ ਤੋਂ ਬਾਅਦ ਚਿਦਾਂਬਰਮ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਹੋ ਗਿਆ।
INX media case