ਨੈਸਨਲ ਡਿਜ਼ਾਸਟਰ ਰਿਸਪਾਂਸ ਫੋਰਸ ‘ਚ ਵੀ ਕੋਰੋਨਾ ਦੀ ਦਸਤਕ, ਸਬ ਇੰਸਪੈਕਟਰ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਸੰਕਰਮਿਤ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸੀਏਪੀਐਫ (ਸੀਆਰਪੀਐਫ, ਆਈਟੀਬੀਪੀ, ਬੀਐਸਐਫ, ਸੀਆਈਐਸਐਫ ਅਤੇ ਐਸਐਸਬੀ) ਤੋਂ ਬਾਅਦ ਹੁਣ ਕੋਰੋਨਾ ਨੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ‘ਚ ਵੀ ਦਸਤਕ ਦੇ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਐਨਡੀਆਰਐੱਫ ਦਾ ਇੱਕ ਸਬ-ਇੰਸਪੈਕਟਰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ। ਐਨਡੀਆਰਐੋੱਫ ਫੋਰਸ ‘ਚ ਕੋਰੋਨਾ ਦਾ ਇਹ ਪਹਿਲਾਂ ਮਾਮਲਾ ਹੈ।

ਅਧਿਕਾਰੀਆਂ ਨੇ ਬੀਤੇ ਸ਼ੁੱਕਰਵਾਰ ਨੂੰ ਦੱਸਿਆ ਕਿ ਐਨਡੀਆਰਐੱਫ ਦਾ ਉਕਤ ਸਬ-ਇੰਸਪੈਕਟਰ ਛੁੱਟੀ ‘ਤੇ ਚੱਲ ਰਿਹਾ ਸੀ ਅਤੇ ਕਿਸੇ ਹੋਰ ਬਿਮਾਰੀ ਦੇ ਇਲਾਜ ਲਈ ਡਾਕਟਰ ਦੇ ਕੋਲ ਗਿਆ ਸੀ। ਜਿੱਥੇ ਉਸ ਦੀ ਕੋਰੋਨਾ ਜਾਂਚ ਕੀਤੀ ਗਈ ਤੇ ਰਿਪੋਰਟ ਤੋਂ ਬਾਅਦ ਉਹ ਕੋਰੋਨਾ ਸੰਕਰਮਿਤ ਪਾਇਆ ਗਿਆ। ਜਿਸ ਤੋਂ ਬਾਅਦ ਉਸ ਨੂੰ ਬੀਤੇ ਵੀਰਵਾਰ ਗ੍ਰੇਟਰ ਨੋਇਡਾ ਦੇ ਕੇਂਦਰੀ ਆਰਮਡ ਪੁਲਿਸ ਫੋਰਸ (ਸੀਏਪੀਐਫ) ਦੇ ਰੈਫਰਲ ਹਸਪਤਾਲ ਦੇ ਇੱਕ ਵੱਖਰੇ ਵਾਰਡ ਵਿੱਚ ਦਾਖਲ ਕਰਵਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਉਕਤ ਅਧਿਕਾਰੀ ਫੋਰਸ ਦੇ ਮੁੱਖ ਦਫ਼ਤਰ ‘ਤੇ ਤਾਇਨਾਤ ਹੈ ਅਤੇ ਸ਼ਸ਼ਾਸਤਰ ਸੀਮਾ ਬੱਲ (ਐਸਐਸਬੀ) ‘ਚੋਂ ਨਿਯੁਕਤ ਕੀਤਾ ਗਿਆ ਸੀ।

ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਐਨਡੀਆਰਐਫ ਦੀਆਂ 12 ਬਟਾਲੀਅਨਾਂ ਹਨ। ਐਨਡੀਆਰਐੱਫ ਦੀਆਂ 40 ਤੋਂ ਵੱਧ ਟੀਮਾਂ ਇਸ ਵੇਲੇ ਚੱਕਰਵਾਤੀ ਤੂਫਾਨ ‘ਅਮਫਾਨ’ ਕਾਰਨ ਉੜੀਸਾ ਅਤੇ ਬੰਗਾਲ ‘ਚ ਰਾਹਤ ਅਤੇ ਬਚਾਅ ਕਾਰਜਾਂ’ ਚ ਜੁਟੀਆਂ ਹੋਈਆਂ ਹਨ।

ਜ਼ਿਕਰਯੋਗ ਹੈ ਕਿ ਸੀਏਪੀਐਫ (ਸੀਆਰਪੀਐਫ, ਆਈਟੀਬੀਪੀ, ਬੀਐਸਐਫ, ਸੀਆਈਐਸਐਫ ਅਤੇ ਐਸਐਸਬੀ) ਦੇ 400 ਤੋਂ ਵੱਧ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅਜੇ ਇਲਾਜ ਚੱਲ ਰਿਹਾ ਹੈ ਅਤੇ ਸੱਤ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਅੱਤਵਾਦ ਰੋਕੂ ਸਪੈਸ਼ਲ ਫੋਰਸ ਐਨਐਸਜੀ ਦਾ ਇੱਕ ਜਵਾਨ ਵੀ ਇਸ ਮਹੀਨੇ ਦੇ ਸ਼ੁਰੂ ਵਿੱਚ ਕੋਰੋਨਾ ਸੰਕਰਮਿਤ ਪਾਇਆ ਗਿਆ ਸੀ।

- Advertisement -

Share this Article
Leave a comment