80 ਸਾਲਾ ਬਜ਼ੁਰਗ ਔਰਤ ਨਾਲ ਧੋਖਾਧੜੀ ਕਰਨ ਦੇ ਮਾਮਲੇ ‘ਚ 3 ਪੰਜਾਬੀ NRI ਗ੍ਰਿਫ਼ਤਾਰ

TeamGlobalPunjab
1 Min Read

ਬਰੈਂਪਟਨ: ਕੈਨੇਡਾ ਦੀ ਰੀਜਨਲ ਯੌਰਕ ਪੁਲਿਸ ਵੱਲੋ 80 ਸਾਲਾ ਬਜ਼ੁਰਗ ਔਰਤ ਨਾਲ ਠੱਗੀ ਮਾਰਨ ਦੇ ਦੋਸ਼ ਹੇਂਠ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਦੀ ਪਛਾਣ ਬਰੈਂਪਟਨ ਦੇ ਤਰਨਵੀਰ ਸਿੰਘ (19), ਰਣਵੀਰ ਸਿੰਘ (19) ਅਤੇ ਚਮਨਜੋਤ ਸਿੰਘ (21) ਵਜੋਂ ਹੋਈ ਹੈ।

ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮੁਲਜ਼ਮਾਂ ਵੱਲੋਂ ਕੈਨੇਡੀਅਨ ਰੈਵੇਨਿਊ ਏਜੰਸੀ ਦੇ ਨਾਮ ‘ਤੇ ਇੱਕ 80 ਸਾਲਾ ਬਜ਼ੁਰਗ ਔਰਤ ਕੋਲੋਂ 10,000$ ਬਰੈਂਪਟਨ ਦੇ ਇੱਕ ਐਡਰੈਸ ‘ਤੇ ਭੇਜਣ ਦੀ ਮੰਗ ਕੀਤੀ ਗਈ ਸੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਜੇਕਰ ਪੈਸੇ ਨਾਂ ਭੇਜੇ ਗਏ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਿਸ ਤੋਂ ਬਾਅਦ ਪੀੜਤ ਬਜ਼ੁਰਗ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ।

ਯੌਰਕ ਰੀਜਨਲ ਪੁਲਿਸ ਵਲੋਂ ਮੁਲਜ਼ਮਾਂ ਨੂੰ ਫੜਨ ਲਈ ਜਾਲ ਵਿਛਾਇਆ ਗਿਆ ਤੇ ਪੈਸਿਆਂ ਦਾ ਪੈਕੇਟ ਮੁਲਜ਼ਮਾਂ ਵਲੋਂ ਦਿੱਤੇ ਐਡਰੈਸ ‘ਤੇ ਭੇਜ ਦਿੱਤਾ ਗਿਆ। ਜਦੋਂ ਮੁਲਜ਼ਮ ਪੈਕਟ ਲੈਣ ਲਈ ਪਹੁੰਚਿਆ ਤਾਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਤੋਂ ਬਾਅਦ ਇਸ ਠੱਗੀ ‘ਚ ਸ਼ਾਮਲ ਦੋ ਹੋਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਇੰਨਾਂ ਤਿੰਨਾਂ ਮੁਲਜ਼ਮਾਂ ਨੂੰ ਨਿਉ ਮਾਰਕੀਟ ਕੋਰਟ ਵਿਖੇ 10 ਜੂਨ ਨੂੰ ਪੇਸ਼ ਕੀਤਾ ਜਾਵੇਗਾ।

Share this Article
Leave a comment