ਕੀ ਹੁਣ ਹੋਵੇਗੀ ‘ਡਾਟਾ ਵਾਰ’? Hormuz ‘ਚ ਇੰਟਰਨੈੱਟ ਕੇਬਲ ਨੂੰ ਨੁਕਸਾਨ ਨਾਲ ਕਨੈਕਟਿਵਿਟੀ ਠੱਪ ਹੋਣ ਦਾ ਖਤਰਾ ਵਧਿਆ, IRGC ਦੀ ਚਿਤਾਵਨੀ

Global Team
2 Min Read

ਨਿਊਜ਼ ਡੈਸਕ: ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਈਰਾਨ ਨਾਲ ਚੱਲ ਰਹੇ ਸੀਜ਼ਫਾਇਰ ਨੂੰ ਬਗੈਰ ਕਿਸੇ ਸਮੇਂ ਦੀ ਸੀਮਾ ਦੇ ਵਧਾ ਤਾਂ ਦਿੱਤਾ ਹੈ, ਹਾਲਾਂਕਿ ਇਸ ਐਲਾਨ ਤੋਂ ਬਾਅਦ ਵੀ ਮਿਡਲ ਈਸਟ ਵਿੱਚ ਤਣਾਅ ਘਟਿਆ ਨਹੀਂ ਹੈ ਅਤੇ ਹਾਲਾਤ ਅਜੇ ਵੀ ਨਾਜ਼ੁਕ ਹਨ।

ਇਸਲਾਮੀ ਰੈਵੋਲਿਊਸ਼ਨਰੀ ਗਾਰਡ ਕੋਰ (Islamic Revolutionary Guard Corps) ਨਾਲ ਜੁੜੀ ਨਿਊਜ਼ ਏਜੰਸੀ ਨੇ Strait of Hormuz ਦੇ ਹੇਠਾਂ ਸਮੁੰਦਰ ਵਿੱਚ ਪਾਈਆਂ ਇੰਟਰਨੈੱਟ ਕੇਬਲਾਂ ਅਤੇ ਕਲਾਉਡ ਸਿਸਟਮ ਦਾ ਵਿਸਥਾਰ ਨਾਲ ਨਕਸ਼ਾ ਜਾਰੀ ਕੀਤਾ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਇਹ ਇਲਾਕਾ ਤੇਲ ਅਤੇ ਗੈਸ ਦੇ ਨਾਲ ਨਾਲ ਇੰਟਰਨੈੱਟ ਕਨੈਕਟਿਵਿਟੀ ਲਈ ਵੀ ਬਹੁਤ ਮਹੱਤਵਪੂਰਨ ਹੈ। ਇਹ ਕੇਬਲਾਂ ਯੂਏਈ, ਕਤਰ, ਬਹਿਰੀਨ, ਕੁਵੈਤ ਅਤੇ ਸਾਊਦੀ ਅਰਬ ਵਰਗੇ ਦੇਸ਼ਾਂ ਨੂੰ ਇੰਟਰਨੈੱਟ ਨਾਲ ਜੋੜਦੀਆਂ ਹਨ।

ਇਸਲਾਮੀ ਰੈਵੋਲਿਊਸ਼ਨਰੀ ਗਾਰਡ ਕੋਰ ਦੀ ਇਹ ਚੇਤਾਵਨੀ ਸਿਰਫ ਇੱਕ ਬਿਆਨ ਨਹੀਂ, ਸਗੋਂ ਇੱਕ ਰਣਨੀਤਿਕ ਸੰਕੇਤ ਵਜੋਂ ਦੇਖੀ ਜਾ ਰਹੀ ਹੈ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਈਰਾਨ ਹੁਣ ਊਰਜਾ ਸਪਲਾਈ ਦੇ ਨਾਲ ਨਾਲ ਡਿਜ਼ਿਟਲ ਨੈੱਟਵਰਕਾਂ ਨੂੰ ਵੀ ਦਬਾਅ ਬਣਾਉਣ ਦੇ ਹਥਿਆਰ ਵਜੋਂ ਵਰਤਣ ਦੀ ਸੋਚ ਰੱਖਦਾ ਹੈ।

ਹੋਰਮੁਜ਼ ਸਟ੍ਰੇਟ ਵਿੱਚ ਮੌਜੂਦ ਇਹ ਅੰਡਰਸੀ ਕੇਬਲਾਂ ਬਹੁਤ ਸੰਵੇਦਨਸ਼ੀਲ ਹਨ ਅਤੇ ਜੇ ਇਨ੍ਹਾਂ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਪੂਰੇ ਇਲਾਕੇ ਦੀ ਇੰਟਰਨੈੱਟ ਸੇਵਾ ਪ੍ਰਭਾਵਿਤ ਹੋ ਸਕਦੀ ਹੈ। ਇਸ ਨਾਲ ਖਾੜੀ ਦੇਸ਼ਾਂ ਦੀ ਕਨੈਕਟਿਵਿਟੀ ‘ਤੇ ਵੀ ਵੱਡਾ ਅਸਰ ਪੈ ਸਕਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਜੇ ਇਹ ਕੇਬਲ ਖਰਾਬ ਹੋ ਗਈਆਂ ਤਾਂ ਪੂਰੇ ਮਿਡਲ ਈਸਟ ਵਿੱਚ ਵੱਡੇ ਪੱਧਰ ‘ਤੇ ਇੰਟਰਨੈੱਟ ਬੰਦ ਹੋ ਸਕਦਾ ਹੈ। ਇਸ ਨਾਲ ਫਾਇਨੈਂਸ਼ਲ ਨੈੱਟਵਰਕ, ਕਾਰੋਬਾਰ ਅਤੇ ਸਰਕਾਰੀ ਕੰਮਕਾਜ ‘ਤੇ ਗੰਭੀਰ ਪ੍ਰਭਾਵ ਪਵੇਗਾ।

ਧਿਆਨਯੋਗ ਗੱਲ ਇਹ ਹੈ ਕਿ ਅਮਰੀਕਾ ਪਹਿਲਾਂ ਹੀ ਸਪਸ਼ਟ ਕਰ ਚੁੱਕਾ ਹੈ ਕਿ ਹੋਰਮੁਜ਼ ‘ਤੇ ਉਸਦੀ ਨਾਕਾਬੰਦੀ ਜਾਰੀ ਰਹੇਗੀ। ਇਸਦੇ ਬਾਅਦ ਈਰਾਨ ਨੇ ਇਸ ਇਲਾਕੇ ਵਿੱਚ ਦੋ ਜਹਾਜ਼ ਆਪਣੇ ਕਬਜ਼ੇ ਵਿੱਚ ਲੈ ਲਏ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment