ਨਵੀਂ ਦਿੱਲੀ – ਟਰੈਕਟਰ ਪਰੇਡ ਦੌਰਾਨ ਲਾਲ ਕਿਲੇ ‘ਚ ਗੋਲੀ ਨਾਲ ਜ਼ਖ਼ਮੀ ਹੋਏ 2 ਨੌਜਵਾਨਾਂ ਨੂੰ ਇਲਾਜ ਲਈ ਦਿੱਲੀ ਦੇ ਸੈਂਟ ਸਟੀਫਨ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ।
ਦੱਸ ਦਈਏ 25 ਸਾਲਾਂ ਦੇ ਆਕਾਸ਼ਦੀਪ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ, ਜਦਕਿ ਅੰਮ੍ਰਿਤਸਰ ਦੇ ਹਿੰਮਤ ਸਿੰਘ ਨੂੰ ਪਲਾਸਟਿਕ ਬੁਲੈਟ ਲੱਗੇ ਹਨ ਤੇ ਉਸਦੀ ਉਮਰ ਲਗਭਗ 1 8- 1 9 ਸਾਲਾਂ ਦੀ ਹੈ। ਯੂਨਾਈਟਿਡ ਸਿੱਖਸ ਵਲੋਂ ਇਹਨਾਂ ਦੋਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।