ਨਿਊਜ਼ ਡੈਸਕ: ਇੰਡੋਨੇਸ਼ੀਆ ਦੀ ਯੂਟਿਊਬਰ ਵੀਨਾ ਫੈਨ ਨੇ ਇਕ ਵਾਰ ਫਿਰ ਬਾਲੀਵੁੱਡ ਗਾਣੇ ਨੂੰ ਰਿਕ੍ਰਿਏਟ ਕੀਤਾ ਹੈ। ਉਨ੍ਹਾਂ ਨੇ ਇਸ ਵਾਰ ਸ਼ਾਹਰੁਖ ਖਾਨ ਅਤੇ ਕਾਜੋਲ ਦੀ ਫਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਦੇ ‘ਜ਼ਰਾ ਸਾ ਝੂਮ ਲੂ ਮੈਂ’ ਗਾਣੇ ਨੂੰ ਰਿਕ੍ਰਿਏਟ ਕੀਤਾ ਹੈ। ਇਸ ਗਾਣੇ ਨੂੰ ਖ਼ੁਦ ਸ਼ਾਹਰੁਖ ਖਾਨ ਨੇ ਰਿ-ਟਵੀਟ ਕਰ ਉਨ੍ਹਾਂ ਨੂੰ ਧੰਨਵਾਦ ਕੀਤਾ।
ਸ਼ਾਹਰੁਖ ਨੇ ਰਿ-ਟਵੀਟ ਕਰਦੇ ਹੋਏ ਲਿਖਿਆ, ‘ਇਹ ਕਿੰਨਾ ਪਿਆਰਾ ਹੈ’ ਬਹੁਤ ਧੰਨਵਾਦ। ਇਸਨੂੰ ਦੇਖਣ ਤੋਂ ਬਾਅਦ ਸ਼ਾਹਰੁਖ ਦੇ ਫੈਨਜ਼ ਵੀ ਬਹੁਤ ਤਾਰੀਫ਼ ਕਰ ਰਹੇ ਹਨ।
ਵੀਨਾ ਫੈਨ ਅਤੇ ਉਨ੍ਹਾਂ ਦੇ ਸਾਥੀ ਨੇ ਠੀਕ ਉਸੇ ਤਰ੍ਹਾਂ ਹੀ ਡਾਂਸ ਕੀਤਾ ਹੈ ਜਿਵੇਂ ਫ਼ਿਲਮ ਵਿੱਚ ਕਾਜੋਲ ਅਤੇ ਸ਼ਾਹਰੁਖ ਨੇ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕੱਪੜਿਆਂ ਤੋਂ ਲੈ ਕੇ ਲੋਕੇਸ਼ਨ ਤੱਕ ਨੂੰ ਮੈਚ ਕਰਨ ਦੀ ਕੋਸ਼ਿਸ਼ ਕੀਤੀ ਹੈ ਇੰਟਰਨੈੱਟ ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
How sweet is this thank you https://t.co/TXgwElb8YE
— Shah Rukh Khan (@iamsrk) October 27, 2020