Indo-Canadian celebrates Independence Day ਓਟਾਵਾ: ਕੈਨੇਡਾ ਦੇ ਓਟਾਵਾ ਸ਼ਹਿਰ ‘ਚ 18 ਅਗਸਤ ਨੂੰ ਭਾਰਤੀ ਭਾਈਚਾਰੇ ਦੇ ਲੋਕਾਂ ਨੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਪਰੇਡ ਦਾ ਪ੍ਰਬੰਧ ਕੀਤਾ।
ਇਹ ਮਾਰਚ ਕੈਨੇਡਾ ਦੇ ਸੰਸਦ ਭਵਨ ਤੋਂ ਸਿਟੀ ਹਾਲ ਓਟਾਵਾ ਤੱਕ ਕੱਢਿਆ ਗਿਆ ਇਸ ਪਰੇਡ ‘ਚ 250 ਤੋਂ ਜ਼ਿਆਦਾ ਭਾਰਤੀ ਸ਼ਾਮਿਲ ਹੋਏ। ਇਸ ਦੌਰਾਨ ਝੰਡਾ ਲਹਿਰਾਉਣ ਦੇ ਪ੍ਰੋਗਰਾਮ ਦਾ ਵੀ ਪ੍ਰਬੰਧ ਕਰਵਾਇਆ ਗਿਆ, ਜਿਸ ਵਿੱਚ ਓਟਾਵਾ ਦੇ ਮੇਅਰ ਜਿਮ ਵਾਟਸਨ ਤੇ ਕੈਨੇਡਾ ਦੀ ਮੰਤਰੀ ਲੀਸਾ ਮੈਕਲਿਓਡ ਵੀ ਸ਼ਾਮਿਲ ਹੋਏ।
ਅਜਾਦੀ ਦਿਹਾੜੇ ਦੇ ਜਸ਼ਨ ‘ਚ ਕੱਢੀ ਗਈ ਇਸ ਪਰੇਡ ‘ਚ ਜੰਮੂ – ਕਸ਼ਮੀਰ ਤੋਂ ਧਾਰਾ 370 ਦੇ ਹੱਟਾਉਣ ਦੇ ਸਮਰਥਨ ‘ਚ ਬੈਨਰ ਵੀ ਦੇਖਣ ਨੂੰ ਮਿਲੇ। ਜਿਸ ਵਿੱਚ ਧਾਰਾ 370 ਦੇ ਹਟਾਉਣ ਨੂੰ ਚੰਗਾ ਕਦਮ ਦੱਸਿਆ ਗਿਆ ਹੈ। ਕੁੱਝ ਬੈਨਰਾਂ ‘ਤੇ one nation one constituition ਤਾਂ ਕੁੱਝ ‘ਤੇ United India ਤੇ ਕੁੱਝ ‘ਤੇ Secularism means iclusiveness ਲਿਖਿਆ ਹੋਇਆ ਹੈ। ਨਾਲ ਹੀ ਇੱਕ ਬੈਨਰ ਤੇ ਭਾਰਤ, ਪੀਐੱਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਧੰਨਵਾਦ ਵੀ ਲਿਖਿਆ ਹੋਇਆ ਹੈ ।
ਧਿਆਨ ਯੋਗ ਹੈ ਕਿ ਪਿਛਲੇ ਦਿਨੀਂ ਭਾਰਤ ਸਰਕਾਰ ਨੇ ਧਾਰਾ 370 ਨੂੰ ਖਤਮ ਕਰਕੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰ ਦਿੱਤਾ ਸੀ। ਨਾਲ ਹੀ ਜੰਮੂ ਕਸ਼ਮੀਰ ਨੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਤੇ ਲੱਦਾਖ ‘ਚ ਵੰਡ ਦਿੱਤਾ। ਭਾਰਤ ਸਰਕਾਰ ਦੇ ਇਸ ਫੈਸਲੇ ਦਾ ਸੰਸਾਰ ਦੇ ਕਈ ਦੇਸ਼ਾਂ ਨੇ ਸਵਾਗਤ ਕੀਤਾ ਹੈ ।
Indo-Canadian celebrates Independence Day in ottawa
ਕੈਨੇਡਾ ਦੇ ਓਟਾਵਾ ਸ਼ਹਿਰ ‘ਚ ਆਜ਼ਾਦੀ ਦਿਹਾੜੇ ਦੇ ਜਸ਼ਨਾਂ ‘ਚ ਡੁੱਬਿਆ ਭਾਰਤੀ ਭਾਈਚਾਰਾ

Leave a Comment
Leave a Comment