ਅਮਰੀਕਾ ਦੇ ਸ਼ਿਕਾਗੋ ‘ਚ ਭੀੜ ‘ਤੇ ਅੰਨ੍ਹੇਵਾਹ ਗੋਲੀਬਾਰੀ, 3 ਦੀ ਹਾਲਤ ਗੰਭੀਰ

Rajneet Kaur
2 Min Read

ਵਾਸ਼ਿੰਗਟਨ: ਅਮਰੀਕਾ ਵਿੱਚ ਅੰਧਾਧੁੰਦ ਫਾਇਰਿੰਗ ਦੀਆਂ ਘਟਨਾਵਾਂ ਰੁੱਕਣ ਦਾ ਨਾਂ ਨਹੀਂ ਲੈ ਰਹੀਆਂ। ਅਮਰੀਕਾ ਦੇ ਸ਼ਿਕਾਗੋ ਵਿੱਚ ਫਾਇਰਿੰਗ ਵਿੱਚ 15 ਲੋਕਾਂ ਨੂੰ ਗੋਲੀ ਮਾਰਨ ਦੀ ਖਬਰ ਸਾਹਮਣੇ ਆਈ ਹੈ। ਘਾਇਲਾਂ ਵਿੱਚ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਗੋਲੀਬਾਰੀ ਸ਼ਿਕਾਗੋ ਦੇ ਦੱਖਣ ‘ਚ ਵਿਲੋਬਰੂਕ ‘ਚ ਹੋਈ ਹੈ। ਟ੍ਰਾਈ-ਸਟੇਟ ਫਾਇਰ ਪ੍ਰੋਟੈਕਸ਼ਨ ਡਿਸਟ੍ਰਿਕਟ ਦੇ ਬਟਾਲੀਅਨ ਦੇ ਮੁਖੀ ਜੋਅ ਓਸਟ੍ਰੈਂਡਰ ਨੇ ਦੱਸਿਆ ਕਿ ਗੋਲੀਬਾਰੀ ਦੁਪਹਿਰ ਕਰੀਬ 12:30 ਵਜੇ ਹਨੀ ਗ੍ਰਾਸ ਲੇਨ ਨੇੜੇ ਰੂਟ 83 ‘ਤੇ ਹੋਈ। ਮੌਕੇ ‘ਤੇ ਮੌਜੂਦ  ਗਵਾਹਾਂ ਨੇ ਕਿਹਾ ਕਿ ਇੱਕ ਵੱਡਾ ਸਮੂਹ ਜੂਨਟੀਨਥ ਤਿਉਹਾਰਾਂ ਲਈ ਇੱਕ ਪਾਰਕਿੰਗ ਵਿੱਚ ਇਕੱਠਾ ਹੋਇਆ ਸੀ ਜਦੋਂ ਕਿਸੇ ਨੇ ਫਾਇਰਿੰਗ ਸ਼ੂਰੂ ਕਰ ਦਿਤੀ।

ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਘਟਨਾ ਦੀ ਗਵਾਹ ਮਾਰਸੀਆ ਐਵਰੀ ਨੇ ਦੱਸਿਆ ਕਿ ਲੋਕ  ਤਿਉਹਾਰ ਲਈ ਪਾਰਕ ਨੇੜੇ ਇਕੱਠੇ ਹੋਏ ਸਨ। ਫਿਰ ਉਨ੍ਹਾਂ ਨੂੰ ਅਚਾਨਕ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿਤੀ।ਉਨ੍ਹਾਂ ਕਿਹਾ ਕਿ ਉ ਜ਼ਮੀਨ ‘ਤੇ ਲੇਟ ਗਏ ਸਨ ਅਤੇ ਉਦੋਂ ਤੱਕ ਜ਼ਮੀਨ ‘ਤੇ ਲੇਟੇ ਰਹੇ ਜਦੋਂ ਤੱਕ ਗੋਲੀ ਦੀਆਂ ਆਵਾਜ਼ਾਂ ਸੁਨਣੀਆਂ ਬੰਦ ਨਾ ਹੋਈਆਂ। ਫਾਇਰ ਬ੍ਰਿਗੇਡ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਗੋਲੀ ਲੱਗੀ ਉਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ, ਜਦੋਂਕਿ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਪੁਲਿਸ ਨੇ ਦਸਿਆ ਕਿ   ਜ਼ਖਮੀਆਂ ਨੂੰ ਚਾਰ ਵੱਖ-ਵੱਖ ਹਸਪਤਾਲਾਂ ‘ਚ ਲਿਜਾਇਆ ਗਿਆ ਹੈ। ਪੁਲਿਸ ਵਲੋਂ ਜਾਂਚ ਜਾਰੀ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment