ਦੇਸ਼ ‘ਚ 81 ਲੱਖ ਦੇ ਨੇੜ੍ਹੇ ਪਹੁੰਚਿਆਂ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ

TeamGlobalPunjab
2 Min Read

ਨਵੀਂ ਦਿੱਲੀ: ਭਾਰਤ ‘ਚ ਵੀ ਹਰ ਰੋਜ COVID-19 ਦੇ ਮਾਮਲੇ ਵੱਧ ਰਹੇ ਹਨ। ਸੰਕਰਮਿਤਾਂ ਦੀ ਗਿਣਤੀ ਲਗਭਗ 81 ਲੱਖ ਹੋ ਗਈ ਹੈ। ਸਿਹਤ ਮੰਤਰਾਲੇ ਵਲੋਂ ਸ਼ੁੱਕਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ 80,88,851 ਹੋ ਗਈ ਹੈ।

ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 48,648 ਨਵੇਂ ਮਾਮਲੇ ਸਾਹਮਣੇ ਆਏ ਹਨ। ਬੀਤੇ 24 ਘੰਟਿਆਂ ਵਿੱਚ 57,386 ਮਰੀਜ਼ ਠੀਕ ਹੋਏ ਹਨ। ਇਸ ਦੌਰਾਨ 563 ਕੋਰੋਨਾ ਸੰਕਰਮਿਤਾਂ ਦੀ ਮੌਤ ਹੋਈ ਹੈ। ਹੁਣ ਤੱਕ ਕੁੱਲ 73,73,375 ਮਰੀਜ਼ ਠੀਕ ਹੋ ਚੁੱਕੇ ਹਨ। 1,21,090 ਲੋਕਾਂ ਦੀ ਜਾਨ ਗਈ ਹੈ।


ਕੋਰੋਨਾ ਦੇ ਮੌਜੂਦਾ ਮਾਮਲੀਆਂ ਦੀ ਗਿਣਤੀ 6 ਲੱਖ ਤੋਂ ਹੇਠਾਂ ਹੈ, ਇਹ ਗਿਣਤੀ 22 ਅਗਸਤ ਤੋਂ ਬਾਅਦ ਪਹਿਲੀ ਵਾਰ 7 ਲੱਖ ਤੋਂ ਹੇਠਾਂ ਆਈ ਸੀ। ਇਸ ਸਮੇਂ ਦੇਸ਼ ਵਿੱਚ 5,94,386 ਐਕਟਿਵ ਕੇਸ ਹਨ। ਰਿਕਵਰੀ ਰੇਟ ਦੀ ਗੱਲ ਕਰੀਏ ਤਾਂ ਇਹ ਮਾਮੂਲੀ ਵਾਧੇ ਦੇ ਬਾਅਦ 91.15 ਫ਼ੀਸਦੀ ‘ਤੇ ਪਹੁੰਚ ਗਿਆ ਹੈ।

ਪਾਜ਼ਿਟਿਵਿਟੀ ਰੇਟ 4.17 ਫੀਸਦੀ ਹੈ, ਡੇਥ ਰੇਟ 1 . 49 ਫ਼ੀਸਦੀ ਹੈ। 29 ਅਕਤੂਬਰ ਨੂੰ 11,64,648 ਕੋਰੋਨਾ ਸੈਂਪਲ ਟੈਸਟ ਕੀਤੇ ਗਏ। ਹੁਣ ਤੱਕ ਕੁੱਲ 10,77,28,088 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

- Advertisement -
Share this Article
Leave a comment