ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦਾ ਪਹਿਲਾ ਸਵਦੇਸ਼ੀ ਏਅਰਕਰਾਫਟ ਕੈਰੀਅਰ INS ਵਿਕਰਾਂਤ ਜਲ ਸੈਨਾ ਨੂੰ ਸੌਂਪ ਦਿੱਤਾ ਹੈ। ਇਸ ਮੌਕੇ ਪੀਐਮ ਮੋਦੀ ਨੇ ਜਲ ਸੈਨਾ ਦੇ ਨਵੇਂ ਝੰਡੇ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ, ਗਵਰਨਰ ਆਰਿਫ ਮੁਹੰਮਦ ਖਾਨ ਅਤੇ ਮੁੱਖ ਮੰਤਰੀ ਪਿਨਰਾਈ ਵਿਜਯਨ ਮੌਜੂਦ ਸਨ। INS ਵਿਕਰਾਂਤ ‘ਤੇ ਜਹਾਜ਼ ਦੀ ਟੈਸਟ ਲੈਂਡਿੰਗ ਨਵੰਬਰ ‘ਚ ਸ਼ੁਰੂ ਹੋਵੇਗੀ, ਜੋ 2023 ਦੇ ਮੱਧ ਤੱਕ ਪੂਰੀ ਹੋ ਜਾਵੇਗੀ। 31 ਜਨਵਰੀ 1997 ਨੂੰ ਜਲ ਸੈਨਾ ਤੋਂ ਵਿਕਰਾਂਤ ਸੇਵਾਮੁਕਤ ਹੋਇਆ ਸੀ, ਹੁਣ ਲਗਭਗ 25 ਸਾਲਾਂ ਬਾਅਦ INS ਵਿਕਰਾਂਤ ਦਾ ਇੱਕ ਵਾਰ ਫਿਰ ਤੋਂ ਪੁਨਰ ਜਨਮ ਹੋ ਰਿਹਾ ਹੈ।
ਇਸ ਬੇੜੇ ਦਾ ਨਾਮ ‘ਆਈਐੱਨਐੱਸ ਵਿਕਰਾਂਤ’ ਭਾਰਤੀ ਜਲ ਸੈਨਾ ਦੇ ਬੇੜੇ ਵਿਕਰਾਂਤ ਦੇ ਨਾਮ ‘ਤੇ ਰੱਖਿਆ ਗਿਆ ਹੈ, ਜਿਸ ਨੇ 1971 ਦੀ ਭਾਰਤ-ਪਾਕਿਸਤਾਨ ਜੰਗ ‘ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਬੇੜੇ ਦਾ ਡਿਜ਼ਾਈਨ ਜਲ ਸੈਨਾ ਦੇ ਵਾਰਸ਼ਿੱਪ ਡਿਜ਼ਾਈਨ ਬਿਊਰੋ ਨੇ ਤਿਆਰ ਕੀਤਾ ਹੈ।
ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ, ਵਿਕਰਾਂਤ ਵੱਡਾ ਅਤੇ ਸ਼ਾਨਦਾਰ ਹੈ, ਵਿਕਰਾਂਤ ਵੱਖਰਾ ਹੈ, ਵਿਕਰਾਂਤ ਖਾਸ ਹੈ। ਵਿਕਰਾਂਤ ਸਿਰਫ਼ ਇੱਕ ਜੰਗੀ ਜਹਾਜ਼ ਨਹੀਂ ਹੈ, ਇਹ 21ਵੀਂ ਸਦੀ ਦੇ ਭਾਰਤ ਦੀ ਸਖ਼ਤ ਮਿਹਨਤ, ਪ੍ਰਤਿਭਾ, ਪ੍ਰਭਾਵ ਅਤੇ ਵਚਨਬੱਧਤਾ ਦਾ ਪ੍ਰਮਾਣ ਹੈ। ਅੱਜ ਕੇਰਲ ਦੇ ਤੱਟ ‘ਤੇ ਹਰ ਭਾਰਤੀ ਇਕ ਨਵੇਂ ਭਵਿੱਖ ਦਾ ਸੂਰਜ ਚੜ੍ਹਦਾ ਦੇਖ ਰਿਹਾ ਹੈ।
Glimpses from the special programme to mark the commissioning of INS Vikrant. pic.twitter.com/bk0vsLk6QM
— Narendra Modi (@narendramodi) September 2, 2022
ਇਸ ਮੌਕੇ ਮੋਦੀ ਨੇ ਕਿਹਾ ਕਿ ਇਸ ਵਿੱਚ ਪੈਦਾ ਹੋਣ ਵਾਲੀ ਬਿਜਲੀ ਦੀ 5,000 ਘਰਾਂ ਨੂੰ ਰੋਸ਼ਨ ਕਰ ਸਕਦੀ ਹੈ। ਇਸ ਦਾ ਫਲਾਇੰਗ ਡੈਕ ਦੋ ਫੁੱਟਬਾਲ ਮੈਦਾਨਾਂ ਤੋਂ ਵੀ ਵੱਡਾ ਹੈ। ਇਸ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਤਾਰਾਂ ਕੋਚੀਨ ਤੋਂ ਕਾਸ਼ੀ ਤੱਕ ਪਹੁੰਚ ਸਕਦੀਆਂ ਹਨ।
ਵਿਕਰਾਂਤ ਨੂੰ ਬਣਾਉਣ ਲਈ 20,000 ਕਰੋੜ ਰੁਪਏ ਖਰਚ ਆਏ ਹਨ। ਇਹ 262 ਮੀਟਰ ਲੰਬਾ ਅਤੇ 50 ਮੀਟਰ ਉੱਚਾ ਹੈ। ਇਹ ਜੰਗੀ ਬੇੜਾ 13 ਸਾਲਾਂ ਵਿੱਚ ਬਣ ਕੇ ਤਿਆਰ ਹੋਇਆ ਹੈ। ਇਸ ਨੂੰ ਸਰਕਾਰ ਨੇ ਜਨਵਰੀ 2003 ਵਿੱਚ ਪ੍ਰਵਾਨਗੀ ਦਿੱਤੀ ਸੀ, ਹਾਲਾਂਕਿ ਨਿਰਮਾਣ ਸਾਲ 2013 ਵਿੱਚ ਸ਼ੁਰੂ ਹੋਇਆ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.