ਆਜ਼ਾਦੀ ਤੋਂ ਬਾਅਦ ਕੌਣ ਬਣੇ ਸਨ ਪਹਿਲੇ ਸਿੱਖਿਆ ਮੰਤਰੀ

TeamGlobalPunjab
1 Min Read

-ਅਵਤਾਰ ਸਿੰਘ

ਉਘੇ ਸ਼ਾਸਤਰੀ ਤੇ ਰਾਸ਼ਟਰਵਾਦੀ ਮੁਸਲਿਮ ਨੇਤਾ ਮੌਲਾਨਾ ਅਬਦੁਲ ਕਲਾਮ ਅਜ਼ਾਦ ਦਾ ਜਨਮ 1888 ਨੂੰ ਮੱਕੇ (ਸਾਉਦੀ ਅਰਬ) ਵਿੱਚ ਹੋਇਆ।ਉਨ੍ਹਾਂ ਦਾ ਪੂਰਾ ਨਾਂ ਅਬੁਲ ਕਲਾਮ ਮਹੀ-ਉਦ-ਦੀਨ ਸੀ।ਸਭ ਤੋਂ ਪਹਿਲਾਂ ਕਲਕੱਤਾ ਤੋਂ ਮਾਸਕ ਪੱਤਰ ਕੱਢਣਾ ਸ਼ੁਰੂ ਕੀਤਾ ਅਤੇ ਲਖਨਊ ਤੇ ਅੰਮਿ੍ਤਸਰ ਤੋਂ ਛਪਦੇ ਪੱਤਰਾਂ ਵਿੱਚ ਲਿਖਣਾ ਸ਼ੁਰੂ ਕੀਤਾ।ਉਨ੍ਹਾਂ ਦੇ ਮੇਲ ਕ੍ਰਾਂਤੀਕਾਰੀ ਅਰਬਿੰਦ ਘੋਸ਼ ਨਾਲ ਹੋਇਆ ਤੇ ਉਨ੍ਹਾਂ ਦੇ ਗਰੁੱਪ ਵਿਚ ਸ਼ਾਮਲ ਹੋ ਕੇ ਕੰਮ ਕਰਨ ਲੱਗੇ।

ਉਨ੍ਹਾਂ ਨੇ ਕਲਕੱਤੇ ਤੋਂ ਹਫਤੇਵਾਰੀ ਰਸਾਲੇ ਰਾਂਹੀ ਹਿੰਦੂ-ਮੁਸਲਿਮ ਏਕਤਾ ਦਾ ਪ੍ਰਚਾਰ ਕੀਤਾ ਤਾਂ ਮੁਸਲਿਮ ਲੀਗ ਵਾਲੇ ਵਿਰੋਧੀ ਬਣਕੇ ਕਤਲ ਦੀਆਂ ਧਮਕੀਆਂ ਦੇਣ ਲੱਗ ਗਏ।1916 ਨੂੰ ਬੰਗਾਲ ਸਰਕਾਰ ਨੇ ਭਾਰਤ ਸੁਰੱਖਿਆ ਕਾਨੂੰਨ ਤਹਿਤ ਪੱਤਰ ਬੰਦ ਕਰਕੇ ਉਨ੍ਹਾਂ ਨੂੰ ਬੰਗਾਲ ਤੋਂ ਬਾਹਰ ਕੱਢ ਦਿੱਤਾ। ਚਾਰ ਮਹੀਨੇ ਬਾਅਦ ਰਾਂਚੀ ਵਿੱਚ ਫੜ ਕੇ ਨਜ਼ਰਬੰਦ ਕਰ ਦਿੱਤਾ।

- Advertisement -

1920 ਵਿੱਚ ਰਿਹਾਅ ਹੋਣ ‘ਤੇ ਅਸਹਿਯੋਗ ਅੰਦੋਲਨ ਵਿੱਚ ਸ਼ਾਮਲ ਹੋ ਗਏ। 1921 ਵਿੱਚ ਪ੍ਰਿੰਸ ਆਫ ਵੇਲ਼ਜ਼ ਦੇ ਭਾਰਤ ਆਉਣ ‘ਤੇ ਕੀਤੇ ਵਿਰੋਧ ਕਰਕੇ ਇਕ ਸਾਲ ਜੇਲ੍ਹ ਰਹੇ।1923 ਵਿੱਚ ਸਰਬ ਹਿੰਦ ਕਾਂਗਰਸ ਦੇ ਪ੍ਰਧਾਨ ਬਣੇ।1930 ਉਨ੍ਹਾਂ ਸਿਵਲ ਨਾਫੁਰਮਾਨੀ ਲਹਿਰ ਵਿਚ ਗ੍ਰਿਫਤਾਰੀ ਦਿੱਤੀ।1940 ਵਿੱਚ ਦੁਬਾਰਾ ਕਾਂਗਰਸ ਦੇ ਪ੍ਰਧਾਨ ਬਣੇ ਤੇ 18 ਮਹੀਨੇ ਜੇਲ੍ਹ ਵਿੱਚ ਰਹੇ।

ਉਹ ਆਜ਼ਾਦੀ ਤੋਂ ਬਾਅਦ ਦੇਸ਼ ਦੇ ਪਹਿਲੇ ਸਿੱਖਿਆ ਮੰਤਰੀ ਬਣੇ।ਉਨ੍ਹਾਂ ਦਾ 22 ਫਰਵਰੀ 1958 ਦੇਹਾਂਤ ਹੋ ਗਿਆ।

Share this Article
Leave a comment