ਜ਼ਾਇਡਸ ਕੈਡਿਲਾ ਦੀ ‘ਜ਼ਾਈਕੋਵ-ਡੀ‘ ਤਿੰਨ ਡੋਜ਼’ ਵਾਲੀ ਕੋਰੋਨਾ ਰੋਕੂ ਵੈਕਸੀਨ
ਨਵੀਂ ਦਿੱਲੀ : ਕੋਰੋਨਾ ਖਿਲਾਫ਼ ਜਾਰੀ ਜੰਗ ਵਿੱਚ ਦੇਸ਼ ਵਾਸੀਆਂ ਨੂੰ ਇੱਕ ਹੋਰ ਵੈਕਸੀਨ ਮਿਲਨ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਗਠਿਤ ਸਬਜੈਕਟ ਐਕਸਪਰਟ ਕਮੇਟੀ (SEC) ਨੇ ਜ਼ਾਇਡਸ ਕੈਡਿਲਾ ਦੀ ‘ਤਿੰਨ ਡੋਜ਼’ ਵਾਲੀ ਕੋਰੋਨਾ ਰੋਕੂ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਲਈ ਸਿਫਾਰਸ਼ ਕਰਨ ਤੋਂ ਬਾਅਦ ਇਸ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।
ਜ਼ਾਇਡਸ ਕੈਡੀਲਾ ਦੀ ਕੋਰੋਨਾ ਵੈਕਸੀਨ ‘ਜ਼ਾਈਕੋਵ-ਡੀ’ ਨੂੰ ਡੀਸੀਜੀਆਈ (DCGI) ਨੇ ਸ਼ੁੱਕਰਵਾਰ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਇਹ ਦੁਨੀਆ ਦੀ ਪਹਿਲੀ ਡੀ.ਐਨ.ਏ. ਅਧਾਰਤ ਵੈਕਸੀਨ ਹੈ। ਇਹ ਵੈਕਸੀਨ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਅਤੇ ਬਾਲਗਾਂ ਨੂੰ ਦਿੱਤੀ ਜਾ ਸਕਦੀ ਹੈ।
#BREAKING: Zydus Cadila receives approval for Emergency Use Authorization from DCGI for ZyCoV-D today.#ZydusCadila #DCGI @ZydusUniverse #CovidVaccine #COVID19 #COVID19Vaccination
(File Photo) pic.twitter.com/SawvOcu03g
— DT Next (@dt_next) August 20, 2021
ਜ਼ਾਇਡਸ ਕੈਡੀਲਾ ਦੇ ਅਨੁਸਾਰ, ਇਸਨੇ ਹੁਣ ਤੱਕ ਭਾਰਤ ਦੇ 50 ਤੋਂ ਵੱਧ ਕੇਂਦਰਾਂ ਵਿੱਚ ਵੈਕਸੀਨ ਲਈ ਸਭ ਤੋਂ ਵੱਡੀ ਕਲੀਨਿਕਲ ਅਜ਼ਮਾਇਸ਼ ਕੀਤੀ ਹੈ । ਇਹ ਦੇਸ਼ ਵਿੱਚ ਉਪਲਬਧ ਚੌਥੀ ਵੈਕਸੀਨ ਹੋਵੇਗੀ। ਹੁਣ ਤੱਕ ਭਾਰਤ ਵਿੱਚ ਸੀਰਮ ਇੰਸਟੀਚਿਟ ਦੀ ‘ਕੋਵਿਸ਼ੀਲਡ’, ਭਾਰਤ ਬਾਇਓਟੈਕ ਦੀ ‘ਕੋਵੈਕਸੀਨ’ ਅਤੇ ਰੂਸ ਦੀ ਸਪੁਤਨਿਕ-ਵੀ ਦੀ ਵਰਤੋਂ ਕੀਤੀ ਜਾ ਰਹੀ ਹੈ । ਹਲਾਂਕਿ ਦੋ ਹੋਰ ਵੈਕਸੀਨਾਂ ਮੌਡਰਨਾ ਅਤੇ ਜਾਨਸਨ ਐਂਡ ਜਾਨਸਨ ਵੀ ਐਮਰਜੈਂਸੀ ਇਸਤੇਮਾਲ ਦੀ ਮੰਜੂਰੀ ਹਾਸਲ ਕਰ ਚੁੱਕੀਆਂ ਹੈ, ਪਰ ਇਹ ਹਾਲੇ ਭਾਰਤੀ ਬਾਜ਼ਾਰ ਵਿੱਚ ਪੂਰੀ ਤਰ੍ਹਾਂ ਉਪਲਬਧ ਨਹੀਂ ਹਨ।
ਵਰਤਮਾਨ ਵਿੱਚ ਭਾਰਤ ਵਿੱਚ ਦਿੱਤੀਆਂ ਜਾ ਰਹੀਆਂ ਤਿੰਨੋਂ ਵੈਕਸੀਨਾਂ ਡਬਲ-ਡੋਜ਼ ਹਨ। ਜੌਨਸਨ ਐਂਡ ਜਾਨਸਨ ਅਤੇ ਸਪੁਤਨਿਕ ਲਾਈਟ ਵਰਗੇ ਸਿੰਗਲ-ਡੋਜ਼ ਟੀਕੇ ਵੀ ਹਨ, ਜੋ ਆਉਣ ਵਾਲੇ ਮਹੀਨਿਆਂ ਵਿੱਚ ਭਾਰਤ ਆ ਸਕਦੇ ਹਨ, ਪਰ ‘ਜ਼ਾਈਕੋਵ-ਡੀ’ ਵੈਕਸੀਨ ਇਹਨਾਂ ਸਾਰਿਆਂ ਤੋਂ ਵੱਖਰੀ ਹੈ। ਇਸ ਟੀਕੇ ਦੀਆਂ ਤਿੰਨ ਖੁਰਾਕਾਂ ਲਾਗੂ ਕੀਤੀਆਂ ਜਾਣਗੀਆਂ।
ਪੜਾਅ-1 ਅਤੇ ਪੜਾਅ-2 ਦੀ ਅਜ਼ਮਾਇਸ਼ਾਂ ਦੌਰਾਨ, ਇਹ ਟੀਕਾ ਤਿੰਨ ਖੁਰਾਕਾਂ ਨੂੰ ਲਾਗੂ ਕਰਨ ਤੋਂ ਬਾਅਦ ਲੰਮੇ ਸਮੇਂ ਤੱਕ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਰੱਖਦਾ ਹੈ । ਹਾਲਾਂਕਿ, ਕੈਡੀਲਾ ਇਸ ਦੀਆਂ ਦੋ ਖੁਰਾਕਾਂ ਦੀ ਜਾਂਚ ਵੀ ਕਰ ਰਹੀ ਹੈ।ਇਸ ਨਾਲ ਸਬੰਧਤ ਨਤੀਜੇ ਵੀ ਜਲਦੀ ਆ ਸਕਦੇ ਹਨ।